Close
Menu

ਕੈਨੇਡਾ ਪਹੁੰਚੇ ਮੋਦੀ, ਹੋਣਗੇ ਕਈ ਮਹੱਤਵਪੂਰਨ ਸਮਝੌਤੇ

-- 15 April,2015

ਓਟਾਵਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ ਦੌਰੇ ਦੇ ਆਖਰੀ ਪੜਾਅ ਲਈ ਕੈਨੇਡਾ ਪਹੁੰਚ ਗਏ ਹਨ। ਉਹ ਭਾਰਤੀ ਸਮੇਂ ਮੁਤਾਬਕ ਸਵੇਰੇ ਸਾਢੇ 3 ਵਜੇ ਕੈਨੇਡਾ ਦੀ ਰਾਜਧਾਨੀ ਓਟਾਵਾ ਪਹੁੰਚੇ। ਜਿਥੇ ਏਅਰਪੋਰਟ ‘ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਜਦੋਂ ਪ੍ਰਧਾਨ ਮੰਤਰੀ ਮੋਦੀ ਏਅਰਪੋਰਟ ਪਹੁੰਚੇ ਤਾਂ ਬਹੁਤ ਸਾਰੇ ਭਾਰਤੀ ਲੋਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਮੋਦੀ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨੇ ਲੋਕਾਂ ਨਾਲ ਹੱਥ ਮਿਲਾਇਆ। ਉਸ ਤੋਂ ਬਾਅਦ ਲੋਕਾਂ ‘ਚ ਉਨ੍ਹਾਂ ਨਾਲ ਸੈਲਫੀ ਲੈਣ ਲਈ ਹੋੜ ਮਚ ਗਈ। ਅੱਜ ਭਾਰਤ ਅਤੇ ਕੈਨੇਡਾ ਵਿਚਾਲੇ ਪ੍ਰਮਾਣੂ ਊਰਜਾ ਸਹਿਯੋਗ ਅਤੇ ਯੂਰੇਨੀਅਮ ‘ਤੇ ਵੱਡੇ ਸਮਝੌਤੇ ਹੋ ਸਕਦੇ ਹਨ। ਟੋਰੰਟੋ ‘ਚ ਪ੍ਰਧਾਨ ਮੰਤਰੀ ਮੋਦੀ ਕਨਿਸ਼ਕਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦੇਣਗੇ। ਫਿਰ ਉਥੇ ਮੌਜੂਦ ਭਾਰਤੀਆਂ ਨੂੰ ਮਿਲ ਸਕਦੇ ਹਨ। ਇਸ ਨੂੰ ਦੇਖਦੇ ਹੋਏ ਉਥੇ ਦੂਰ-ਦੂਰ ਤੋਂ ਭਾਰਤੀ ਟੋਰੰਟੋ ਪਹੁੰਚ ਰਹੇ ਹਨ। ਟੋਰੰਟੋ ‘ਚ ਮੋਦੀ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਦੇ ਲੋਕ ਪੂਰੇ ਉਤਸ਼ਾਹ ਨਾਲ ਜੁਟੇ ਹਨ।

Facebook Comment
Project by : XtremeStudioz