Close
Menu

ਕੈਨੇਡਾ ਫੇਰੀ ਮੌਕੇ ਮੋਦੀ ਕਰ ਸਕਦੇ ਹਨ ‘ਵੀਜ਼ਾ ਆਨ ਅਰਾਈਵਲ’ ਦਾ ਐਲਾਨ

-- 12 April,2015

ਸਰੀ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਫੇਰੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵੀਜ਼ਾ ਆਨ ਅਰਾਈਵਲ’ ਦਾ ਐਲਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਵੈਨਕੂਵਰ ਤੋਂ ਨਵੀਂ ਦਿੱਲੀ ਸਿੱਧੀ ਹਵਾਈ ਸੇਵਾ ਦਾ ਐਲਾਨ ਵੀ ਹੋ ਸਕਦਾ ਹੈ। ਹੁਣ ਤੱਕ ਕੈਨੇਡਾ ਵਸਦੇ ਭਾਰਤੀਆਂ ਨੂੰ ਆਪਣੇ ਕੈਨੇਡੀਅਨ ਪਾਸਪੋਰਟ ‘ਤੇ ਭਾਰਤੀ ਵੀਜ਼ਾ ਲਵਾਉਣ ਲਈ ਨੇੜੇ ਦੇ ਭਾਰਤੀ ਕੌਂਸਲਖਾਨੇ ਵਿਚ ਜਾਣਾ ਪੈਂਦਾ ਹੈ। ਇਸ ਕੰਮ ਲਈ ਇਕ ਤੋਂ ਦੋ ਹਫਤਿਆਂ ਦਾ ਸਮਾਂ ਲੱਗਦਾ ਹੈ। ‘ਵੀਜ਼ਾ ਆਨ ਅਰਾਈਵਲ’ ਸਹੂਲਤ ਸ਼ੁਰੂ ਹੋਣ ਦੇ ਨਾਲ ਭਾਰਤ ਆਉਣ ਤੋਂ ਚਾਰ ਦਿਨ ਪਹਿਲਾਂ ਇੰਡੀਅਨ ਵੀਜ਼ਾ ਆਨਲਾਈਨ.ਗੌਵ. ਇਨ ‘ਤੇ ਅਪਲਾਈ ਕਰਨਾ ਪਵੇਗਾ। ਆਨਲਾਈਨ ਹੀ ਇਸ ਦੀ ਸੂਚਨਾ ਮਿਲ ਜਾਵੇਗੀ ਅਤੇ ਭਾਰਤ ਜਾਣ ਦੇ ਚਾਹਵਾਨ ਸਿੱਧੀ ਟਿਕਟ ਲੈ ਕੇ ਭਾਰਤ ਪੁੱਜ ਸਕਦੇ ਹਨ, ਕਿਤੇ ਵੀਜ਼ਾ ਲਵਾਉਣ ਨਹੀਂ ਜਾਣਾ ਪਵੇਗਾ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਭਾਰਤ ਵਿਚ ਕੈਨੇਡਾ ਵਾਸੀਆਂ ਦਾ ਆਉਣਾ ਵਧੇਗਾ, ਜਿਸ ਨਾਲ ਭਾਰਤੀ ਸੈਰ-ਸਪਾਟੇ ਨੂੰ ਵੀ ਲਾਭ ਹੋਵੇਗਾ। ਭਾਰਤ ਵਲੋਂ 44 ਦੇ ਕਰੀਬ ਮੁਲਕਾਂ ਨੂੰ ਇਹ ਸਹੂਲਤ ਪਹਿਲਾਂ ਦਿੱਤੀ ਜਾ ਚੁੱਕੀ ਹੈ ਪਰ ਕੈਨੇਡਾ ਸਮੇਤ ਇੰਗਲੈਂਡ ਅਤੇ ਅਮਰੀਕਾ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਗਿਆ ਸੀ ਜਦਕਿ ਸਭ ਤੋਂ ਵੱਧ ਭਾਰਤੀ ਲੋਕ ਇਨ੍ਹਾਂ ਮੁਲਕਾਂ ‘ਚ ਵਸਦੇ ਹਨ।

Facebook Comment
Project by : XtremeStudioz