Close
Menu

ਕੈਨੇਡਾ : ਬੱਸ ਹਾਦਸੇ ‘ਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਪੀ. ਐੱਮ. ਟਰੂਡੋ

-- 09 April,2018

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ ‘ਚ ਦੋ ਦਿਨ ਪਹਿਲਾਂ (ਸ਼ੁੱਕਰਵਾਰ ਨੂੰ ) ਬੱਸ ਹਾਦਸੇ ਦੌਰਾਨ ਹਾਕੀ ਟੀਮ ਦੇ 15 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਖਿਡਾਰੀਆਂ ਤੋਂ ਇਲਾਵਾ ਦੋ ਕੋਚ ਅਤੇ ਇਕ ਕਪਤਾਨ ਵੀ ਸ਼ਾਮਲ ਸਨ। ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਹੁੰਮਬੋਲਡਟ ਸ਼ਹਿਰ ‘ਚ ਸੋਗ ਸਭਾ ਰੱਖੀ ਗਈ। ਹੁੰਮਬੋਲਡਟ ਬ੍ਰੋਨਕੋਸ ਏਰੇਨਾ ‘ਚ ਲਗਭਗ 3000 ਲੋਕ ਇਕੱਠੇ ਹੋ ਗਏ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵੱਡੇ ਪੁੱਤਰ ਅਤੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨਾਲ ਇਸ ਸੋਗ ਸਭਾ ‘ਚ ਹਾਜ਼ਰ ਹੋਏ ਅਤੇ ਉਨ੍ਹਾਂ ਕਿਹਾ ਕਿ ਇਸ ਹਾਦਸੇ ਦਾ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ।ਇੱਥੇ ਇਕ ਮਿੰਟ ਦਾ ਮੋਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਲੀ ਦਿੱਤੀ ਗਈ ਅਤੇ ਫਿਰ ਰਾਸ਼ਟਰੀ ਗੀਤ ਵੀ ਗਾਇਆ ਗਿਆ। ਸਸਕੈਚਵਾਨ ਦੇ ਮੇਅਰ ਰੋਬ ਮੁਐਂਚ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ‘ਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਖੜ੍ਹੇ ਹਨ। ਸਾਰਿਆਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਮ੍ਰਿਤਕ ਖਿਡਾਰੀਆਂ ਦੇ ਦੋਸਤ ਮਿਸ਼ੇਲ ਮੁਲੇਰ ਨੇ ਰੋਂਦੇ ਹੋਏ ਕਿਹਾ,”ਮੈਂ ਆਪਣੇ ਕਈ ਦੋਸਤਾਂ ਨੂੰ ਗੁਆ ਲਿਆ ਹੈ ਜਿਨ੍ਹਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ।” ਇਸ ਮੌਕੇ ਮ੍ਰਿਤਕਾਂ ਅਤੇ ਜ਼ਖਮੀ ਹੋਏ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਲੋਕ ਪੁੱਜੇ ਹੋਏ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Facebook Comment
Project by : XtremeStudioz