Close
Menu

ਕੈਨੇਡਾ ਮਾਲ ਦੇ ਬਾਹਰ ਗੋਲੀਬਾਰੀ, ਇਕ ਜ਼ਖਮੀ

-- 27 December,2014

ਓਟਾਵਾ-ਕੈਨੇਡਾ ਦੇ ਓਟਾਵਾ ‘ਚ ਇਕ ਮਾਲ ਦੇ ਬਾਹਰ ਗੋਲੀ ਲੱਗਣ ਨਾਲ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਮਾਮਲੇ ਨੂੰ ਅੱਲਗ ਪੱਖ ਤੋਂ ਦੇਖ ਰਹੀ ਹੈ। ਇਹ ਕਿਸੇ ਸਰਗਰਮ ਨਿਸ਼ਾਨੇਬਾਜ਼ ਦਾ ਮਾਮਲਾ ਨਹੀਂ ਲੱਗਦਾ। ਉਨ੍ਹਾਂ ਨੇ ਕਿਹਾ ਕਿ ਪੁਲਸ ਮਾਮਲੇ ‘ਚ ਸ਼ੱਕੀ ਦੀ ਭਾਲ ਕਰ ਰਹੀ ਹੈ ਜੇਕਰ ਨਿਸ਼ਾਨੇਬਾਜ਼ ਫਰਾਰ ਹੈ ਤਾਂ ਉਸਦੀ ਨਿਸ਼ਾਨਦੇਹੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟਾਫ ਸਾਰਜੈਂਟ ਰਿਕ ਕੀਂਡਲ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ‘ਬਾਕਸਿੰਗ ਡੇ’ ਦੇ ਦਿਨ ਹੋਈ। ਕੈਨੇਡਾ ‘ਚ ਇਹ ਦਿਨ ਸਾਲ ਦਾ ਸਭ ਤੋਂ ਜ਼ਿਆਦਾ ਖਰੀਦਦਾਰੀ ਵਾਲਾ ਦਿਨ ਹੁੰਦਾ ਹੈ।
ਘਟਨਾ ਟੈਂਗਰ ਆਊਟਲੇਟਸ ਮਾਲ ਦੇ ਕੋਲ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ 3 ਵਜ ਕੇ 45 ਮਿੰਟ ਦੇ ਕਰੀਬ ਪੈਦਲ ਪਥ ਮਾਰਗ ‘ਤੇ ਹੋਈ। ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਮੌਕੇ ‘ਤੇ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਦੁਕਾਨਦਾਰਾਂ ਨੂੰ ਮਾਲ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਤੇ ਜਾਂਚ ਜਾਰੀ ਹੈ। ਉਹ ਗੋਲੀਬਾਰੀ ਸੰਬੰਧੀ ਮਿਲੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੇ ਹਨ।

Facebook Comment
Project by : XtremeStudioz