Close
Menu

ਕੈਨੇਡਾ-ਯੁਕਰੇਨ ਮੁਕਤ ਵਪਾਰ ਸਮਝੌਤਾ ਅਹਿਮ ਪ੍ਰਾਪਤੀ- ਦਵਿੰਦਰ ਸ਼ੋਰੀ

-- 19 July,2015

ਕੈਲਗਰੀ,  ਉੱਤਰ ਪੂਰਬ ਕੈਲਗਰੀ ਤੋਂ ਸੰਸਦ ਮੈਂਬਰ ਦਵਿੰਦਰ ਸ਼ੋਰੀ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਕੈਨੇਡਾ-ਯੁਕਰੇਨ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਮੁਕੰਮਲ ਕਰ ਲੈਣ ‘ਤੇ ਤੱਸਲੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਕਾਰੋਬਾਰੀਆਂ ਦੀਆਂ ਨਵੀਆਂ ਮੰਡੀਆਂ ਤੱਕ ਪਹੁੰਚ ਕਰਨ ਵਾਸਤੇ ਨਵੇਂ ਮੌਕੇ ਪ੍ਰਦਾਨ ਕਰਨ ਵੱਲ ਸਾਡੀ ਕੰਜ਼ਰਵੇਟਿਵ ਸਰਕਾਰ ਦਾ ਇਹ ਇਕ ਹੋਰ ਅਹਿਮ ਕਦਮ ਹੈ। ਸ਼ੋਰੀ ਅਨੁਸਾਰ ਇਸ ਸਮਝੌਤੇ ਨਾਲ ਕਾਰੋਬਾਰੀ ਆਪਣਾ ਸਾਮਾਨ ਵਿਦੇਸ਼ੀ ਮੰਡੀ ‘ਚ ਵੇਚ ਸਕਣਗੇ, ਜਿਸ ਨਾਲ ਰੁਜਗਾਰ ਦੇ ਹੋਰ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਹੈ ਕਿ 2006 ਤੋਂ ਲੈ ਕੇ ਸਾਡੀ ਸਰਕਾਰ 39 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕਰ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਕੈਨੇਡਾ ਦੇ 44 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਸਹੀਬੰਦ ਹੋ ਚੁੱਕੇ ਹਨ। ਉਨ੍ਹਾਂ ਪਿਛਲੀ ਲਿਬਰਲ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਲਿਬਰਲ ਪਾਰਟੀ ਦੇ 10 ਸਾਲ ਦੇ ਕਾਰਜਕਾਲ ਦੌਰਾਨ ਕੇਵਲ 3 ਦੇਸ਼ਾਂ ਨਾਲ ਹੀ ਸਮਝੌਤੇ ਸਿਰੇ ਚੜ੍ਹੇ ਸਨ।

Facebook Comment
Project by : XtremeStudioz