Close
Menu

ਕੈਨੇਡਾ ਲਈ ਵਿਦੇਸ਼ੀ ਕਾਮੇ ਜ਼ਰੂਰੀ ਇਮੀਗ੍ਰੇਸ਼ਨ ਮੰਤਰੀ

-- 02 October,2013

CTCgala11-610x225ਟੋਰਾਂਟੋ, 2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਕ੍ਰਿਸ ਅਲਗਜ਼ੈਂਡਰ ਨੇ ਕਿਹਾ ਹੈ ਕਿ ਵਿਦੇਸ਼ੀ ਕਾਮੇ ਕੈਨੇਡਾ ਦੀ ਜ਼ਰੂਰਤ ਹਨ ਅਤੇ ਪਰਵਾਸੀਆਂ ਤੋਂ ਬਿਨ੍ਹਾਂ ਕੈਨੇਡਾ ਦੀ ਆਰਥਿਕਤਾ ਦਾ ਅੱਗੇ ਵੱਧਣਾ ਔਖਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਬਾਦੀ ਭਾਵੇਂ ਸਾਢੇ ਤਿੰਨ ਕਰੋੜ ਤੋਂ ਟੱਪ ਚੁੱਕੀ ਹੈ ਪਰ ਜਨਮ ਦਰ ਵਿਚ ਕਮੀ ਕਾਰਨ ਵਿਦੇਸ਼ਾਂ ਤੋਂ ਸਕਿੱਲਡ ਵਰਕਰਜ਼ ਮੰਗਵਾਉਣਾ ਜ਼ਰੂਰੀ ਹੈ। ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਸਾਡੇ ਦੇਸ਼ ਦਾ ਆਰਥਿਕ ਭਵਿੱਖ ਹੈ ਜਿਸ ਕਰਕੇ ਵਿਦੇਸ਼ੀ ਕਾਮਿਆਂ ਦੀ ਲੋੜ ਰਹੇਗੀ। ਉਨ੍ਹਾਂ ਨੇ ਇਹ ਵੀ ਆਖਿਆ ਕਿ ਕੈਨੇਡਾ ‘ਚ ਰਚਣ-ਮਿਚਣ ਦੇ ਇਛੁੱਕ ਮਾਹਿਰ ਵਿਦੇਸ਼ੀ ਕਾਮੇ ਦੇਸ਼ ਦੀ ਆਰਥਿਕਤਾ ਲਈ ਸਭ ਤੋਂ ਢੁਕਵੇਂ ਹਨ। ਬੀਤੇ ਹਫ਼ਤੇ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਤਿੰਨ ਦਹਾਕਿਆਂ ਦੌਰਾਨ ਕੈਨੇਡਾ ਦੀ ਆਬਾਦੀ ਵਿਚ ਵਾਧਾ ਲਗਾਾਤਾਰ ਜਾਰੀ ਰਿਹਾ ਜਿਸ ਦਾ ਇਕ ਵੱਡਾ ਸਾਧਨ ਵਿਦੇਸ਼ਾਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਲੇ ਲੋਕ ਅਤੇ ਉਨ੍ਹਾਂ ਦੇ ਕੈਨੇਡਾ ‘ਚ ਜਨਮੇ ਬੱਚੇ ਹਨ।
ਇਸ ਸਮੇਂ ਦੇਸ਼ ‘ਚ 35158300 ਲੋਕ ਹਨ ਜੋ 2012 ਦੇ ਮੁਕਾਬਲੇ 404000 ਜ਼ਿਆਦਾ ਹਨ। 2012 ਦੌਰਾਨ ਕੈਨੇਡਾ ‘ਚ ਲਗਭਗ 257515 ਵਿਦੇਸ਼ੀ ਲੋਕ ਪੱਕੇ ਤੌਰ ‘ਤੇ ਆਏ ਸਨ। ਬੀਤੇ 30 ਕੁ ਸਾਲਾਂ ‘ਚ ਦੇਸ਼ ਦੀ ਆਬਾਦੀ ਵਿਚ 0.8 ਫੀਸਦ ਤੋਂ 1.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਵਿਚ ਹਰੇਕ ਸਾਲ ਕੁੱਲ ਆਬਾਦੀ ਦਾ ਲਗਭਗ ਇਕ ਫੀਸਦੀ ਆ ਰਹੇ ਨਵੇਂ ਇਮੀਗ੍ਰਾਂਟ ਸ਼ਾਮਿਲ ਹਨ। ਇਸ ਸਾਲ ਸਰਕਾਰ ਨੇ 260000 ਨਵੇਂ ਪ੍ਰਵਾਸੀ ਦਾਖਲ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।

Facebook Comment
Project by : XtremeStudioz