Close
Menu

ਕੈਨੇਡਾ ਵਿਖੇ ਸੀਰੀਆ ‘ਤੇ ਹਮਲੇ ਦੇ ਹੱਕ ਅਤੇ ਵਿਰੋਧ ‘ਚ ਰੋਸ ਵਿਖਾਵੇ

-- 02 September,2013

273858__canda-vokh

ਅਮਰੀਕੀ ਹਮਲੇ ਦੇ ਵਿਰੋਧੀ ‘ਤੇ ਥੁੱਕਣ ਵਾਲਾ ਗਿ੍ਫ਼ਤਾਰ
ਟੋਰਾਂਟੋ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਅਤੇ ਕੈਨੇਡਾ ‘ਚ ਵੀ ਸੀਰੀਆ ‘ਤੇ ਸੰਭਾਵੀ ਅਮਰੀਕੀ ਫੌਜੀ ਹਮਲੇ ਦੇ ਹੱਕ ਅਤੇ ਵਿਰੋਧ ਵਿਚ ਰੋਸ ਦਿਖਾਵੇ ਹੋਏ ਹਨ, ਜਿਨ੍ਹਾਂ ਵਿਚ ਬਹੁ-ਗਿਣਤੀ ਸੀਰੀਆਈ ਪ੍ਰਵਾਸੀਆਂ ਨੇ ਸ਼ਮੂਲੀਅਤ ਕੀਤੀ | ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ‘ਚ ਵਾਈਟ ਹਾਊਸ ਦੇ ਬਾਹਰ ਸੀਰੀਆ ਮੂਲ ਦੇ ਦੋ ਨੌਜਵਾਨ ਵਿਖਾਵਾਕਾਰੀ ਆਪਸ ਵਿਚ ਉਲਝ ਪਏ ਤਾਂ ਇਕ ਨੇ ਦੂਸਰੇ ਦੇ ਮੂੰਹ ‘ਤੇ ਥੁੱਕ ਦਿੱਤਾ, ਜਿਸ ਤੋਂ ਬਾਅਦ ਥੁੱਕਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਜਿਸ ਦੇ ਮੂੰਹ ‘ਤੇ ਥੁੱਕਿਆ ਗਿਆ ਉਹ ਸੀਰੀਆ ‘ਤੇ ਅਮਰੀਕੀ ਹਮਲੇ ਦਾ ਵਿਰੋਧ ਕਰ ਰਿਹਾ ਸੀ | ਇਸ ਦੇ ਉਲਟ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਅਮਰੀਕੀ ਦੂਤਾਵਾਸ ਅਤੇ ਕੌਾਸਲਖਾਨਿਆਂ ਦੇ ਬਾਹਰ ਕੀਤੇ ਗਏ ਰੋਸ ਦਿਖਾਵੇ ਸ਼ਾਂਤੀਪੂਰਨ ਰਹੇ | ਓਟਾਵਾ, ਟੋਰਾਂਟੋ, ਮਾਂਟਰੀਅਲ, ਕੈਲਗਰੀ ਅਤੇ ਵਿਨੀਪੈਗ ਵਿਖੇ ਹੋਏ ਰੋਸ ਮਾਰਚਾਂ ‘ਚ ਵਿਖਾਵਾਕਾਰੀਆਂ ਨੇ ਸੀਰੀਆ ‘ਤੇ ਅਮਰੀਕੀ ਹਮਲੇ ਨਾਲ ਜੰਗ ਦਾ ਮਾਹੌਲ ਨਾ ਬਣਾਉਣ ਦੇ ਬੈਨਰ ਚੁੱਕੇ ਹੋਏ ਸਨ |

Facebook Comment
Project by : XtremeStudioz