Close
Menu

ਕੈਨੇਡਾ ਵੱਲੋਂ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ

-- 21 December,2014

johnਓਟਵਾ, ਰੂਸ ਵੱਲੋਂ ਯੂਕਰੇਨ ‘ਚ ਬਾਗੀਆਂ ਨੂੰ ਹਮਾਇਤ ਦੇਣ ‘ਤੇ ਕੈਨੇਡਾ ਨੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਰੂਸ ਦੇ ਤੇਲ ਅਤੇ ਗੈਸ ਖੇਤਰ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰਨ ਦੇ ਨਾਲ-ਨਾਲ ਕੈਨੇਡਾ ਨੇ 20 ਰੂਸੀ ਅਤੇ ਯੂਕਰੇਨੀ ਵੱਖਵਾਦੀ ਆਗੂਆਂ ਦੇ ਵਿਦੇਸ਼ੀ ਦੌਰਿਆਂ ‘ਤੇ ਵੀ ਰੋਕ ਲਾ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਮਸਲੇ ‘ਤੇ ਕੋਈ ਢਿੱਲ ਨਾ ਦਿਖਾਉਣ ‘ਤੇ ਪੱਛਮੀ ਮੁਲਕਾਂ ਨੇ ਮਿਲ ਕੇ ਇਹ ਪਾਬੰਦੀਆਂ ਲਾਈਆਂ ਹਨ। ਕੈਨੇਡਾ ਦੇ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਕਿਹਾ ਕਿ ਪੱਛਮ ਦੀਆਂ ਪਾਬੰਦੀਆਂ ਰੰਗ ਲਿਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਂਝੇ ਤੌਰ ‘ਤੇ ਰੋਕਾਂ ਲਾਉਣ ਦਾ ਰੂਸ ‘ਤੇ ਅਸਰ ਪੈ ਰਿਹਾ ਹੈ ਅਤੇ ਹੋਰ ਪਾਬੰਦੀਆਂ ਵੀ ਲਾਈਆਂ ਜਾਣਗੀਆਂ। ਓਟਵਾ ਨੇ ਆਰਕਟਿਕ ਅਤੇ ਸ਼ੇਲ ਕੰਪਨੀ ਵੱਲੋਂ ਤੇਲ ਕੱਢਣ ਲਈ ਵਰਤੀਆਂ ਜਾ ਰਹੀਆਂ ਤਕਨਾਲੋਜੀਆਂ ਦੀ ਬਰਾਮਦ ‘ਤੇ ਵੀ ਰੋਕ ਲਾ ਦਿੱਤੀ ਹੈ।

Facebook Comment
Project by : XtremeStudioz