Close
Menu

ਕੈਨੇਡਾ ਵੱਲੋਂ 4.2 ਮਿਲੀਅਨ ਡਾਲਰ ਦਾ ਹੋਰ ਨਿਵੇਸ਼ ਕੀਤਾ ਜਾਵੇਗਾ ਯੁਕਰੇਨ ਵਿਚ

-- 16 July,2015

ਕੁਈਵ/ਯੁਕਰੇਨ: ਕੈਨੇਡਾ ਵੱਲੋਂ ਯੁਕਰੇਨ ਨਾਲ ਕੀਤੇ ਗਏ ਸਮਝੋਤੇ ਅਨੁਸਾਰ ਯੁਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਸ਼ੀਤ ਯੁੱਨੂੰ ਦਾ ਖਾਤਮਾ ਕਰਨ ਵਿਚ ਕੈਨੇਡਾ ਯੁਕਰੇਨ ਦੀ ਹਰ ਸੰਭਵ ਸਹਾਇਤਾ ਕਰੇਗਾ। ਹਾਪਰ ਸਰਕਾਰ ਵੱਲੋਂ ਇਸ ਤਹਿਤ ਯੁਕਰੇਨ ਵਿਚ ਵੈਸਟਰਨ ਸਟਾਈਲ ਦੀ ਬਿਉਰੋਕ੍ਰੇਸੀ ਦੇ ਵਿਕਾਸ ਲਈ ਕਈ ਮਿਲੀਅਨ ਡਾਲਰ ਦੀ ਰਕਮ ਖਰਚ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਇਹ ਰਕਮ ਪਹਿਲਾਂ ਤੋਂ ਹੀ ਯੁਕਰੇਨ ਵਿਚ ਕੈਨੇਡਾ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਵਿਚ ਕੀਤੇ ਜਾਣ ਵਾਲੇ ਨਿਵੇਸ਼ ਵਿਚੋਂ ਸਭ ਨਾਲੋਂ ਵੱਡ ਨਿਵੇਸ਼ ਬਣੇਗਾ।

ਓਟਾਵਾ ਦੀ ਲਗਭਗ 49 ਮਿਲੀਅਨ ਡਾਲਰ ਦੀ ਸਹਾਇਤਾ ਕਿਸੇ ਟਰੂਪ, ਟੈਕਾਂ ਜਾਂ ਫ਼ਿਰ ਫ਼ੌਜੀ ਸਮਾਨ ਦੇ ਵਿਕਾਸ ਨਾਲੋਂ ਵਦੇਰੇ ਜੜ੍ਹ ਮਾਨਸਿਕਤਾ ਨੂੰ ਖਤਮ ਕਰਨ ਵਿਚ ਸਹਾਈ ਹੋਵੇਗੀ। ਅਪ੍ਰੈਲ 2014 ਵਿਚ ਕੀਤੇ ਗਏ ਐਲਾਨ ਅਨੁਸਾਰ ਪੋਲੈਂਡ ਨਾਲ ਭਾਗੀਦਾਰੀ ਵਿਚ 9.2 ਮਿਲੀਅਨ ਡਾਲਰ ਦੇ ਕੀਤੇ ਜਾਣ ਵਾਲੇ ਨਿਵੇਸ਼ ਵਿਚ ਹੋਰ ਵਾਧਾ ਕਰਕੇ ਇਹ ਰਕਮ ਵੀ ਹੁਣ ਨਾਲ ਜੋੜ ਦਿੱਤੀ ਜਾਵੇਗੀ। ਇਸ ਨਿਵੇਸ਼ ਨੂੰ ਅਧਾਰ ਬਣਾ ਕੇ ਮੁੱਖ ਰੂਪ ਵਿਚ ਈਸਟ ਯੂਰਪੀ ਦੇਸ਼ਾਂ ਵਿਚ ਸੁਧਾਰ ਲਿਆਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਇਸ ਰਕਮ ਦਾ ਸਹੀ ਪ੍ਰਯੋਗ ਹੋਵੇ ਅਤੇ ਕੁਈਵ ਵਿਖੇ ਕੈਨੇਡੀਅਨ ਐਂਬੈਸੀ ਨਾਲ ਜੋ ਹੋਇਆ, ਓਹੋ ਜਿਹੀ ਘਟਨਾ ਮੁੜ ਨਾ ਵਾਪਰੇ, ਇਸ ਗੱਲ ਦਾ ਧਿਆਨ ਰੱਖਣ ਲਈ ਕੈਨੇਡੀਅਨ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਮੰਗਲਵਾਰ ਨੂੰ ਯੁਕਰੇਨ ਦੇ ਪ੍ਰਧਾਨ ਮੰਤਰੀ ਵਿਕਟਰ ਯਾਨੂਕੋਵਿਚ ਓਟਾਵਾ ਵਿਖੇ ਆਏ ਸਨ। ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨਾਲ ਉਨ੍ਹਾਂ ਦੀ ਇਸ ਮਿਲਣੀ ਨੂੰ ਭਵਿੱਖ ਵਿਚ ਪੈਦਾ ਹੋਣ ਵਾਲੇ ਨਵੇਂ ਅਤੇ ਹੋਰ ਵੀ ਮਜ਼ਬੂਤ ਰਿਸ਼ਤਿਆਂ ਦੀ ਸ਼ੁਰੂਆਤ ਵੱਜੋਂ ਵੇਖਿਆ ਜਾ ਰਿਹਾ ਹੈ। ਦੋਵੇਂ ਦੇਸ਼ਾਂ ਵਿਚਾਲੇ ਹੋਈ ਸੰਧੀ ਇਸ ਗੱਲ ਦਾ ਸਬੂਤ ਹੈ ਕਿ ਭਵਿੱਖ ਵਿਚ ਇਹ ਦੋਵੇਂ ਦੇਸ਼ ਇਕੱਠੇ ਤੁਰ ਕੇ ਸਾਹਮਣੇ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦਾ ਪੂਰਾ ਯਤਨ ਕਰਨਗੇ।

Facebook Comment
Project by : XtremeStudioz