Close
Menu

ਕੈਨੇਡਾ 2030 ਤੱਕ ਘੱਟ ਕਰੇਗਾ ਗ੍ਰੀਨ ਹਾਊਸ ਗੈਸਾਂ ਦਾ ਉਤਸਰਜਣ

-- 17 May,2015

ਟੋਰਾਂਟੋ— ਜਲਵਾਯੂ ਪਰਿਵਰਤਨ ਦੇ ਹੱਲ ਲਈ ਨਵੇਂ ਢਾਂਚੇ ਦੇ ਨਿਰਮਾਣ ਨੂੰ ਲੈ ਕੇ ਵੱਧਦੇ ਕੌਮਾਂਤਰੀ ਤਣਾਅ ਦੇ ਵਿਚ ਕੈਨੇਡਾ ਨੇ 2005 ਦੇ ਮੁਕਾਬਲੇ 2030 ਤੱਕ ਗ੍ਰੀਨ ਹਾਊਸ ਗੈਸਾਂ ਦੇ ੁਤਸਰਜਨ ਵਿਚ 30 ਫੀਸਦੀ ਕਮੀ ਲਿਆਉਣ ਨੂੰ ਕਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਨੇ ਕਿਹਾ ਕਿ ਦਸੰਬਰ ਵਿਚ ਪੈਰਿਸ ਵਿਚ ਜਲਵਾਯੂ ਪਰਿਵਰਤਨ ਹੋਣ ਵਾਲੇ ਮੁੱਖ ਸੰਮੇਲਨ ਤੋਂ ਪਹਿਲਾਂ ਉਨ੍ਹਾਂ ਨੇ ਰਸਮੀਂ ਰੂਪ ਨਾਲ ਜਲਵਾਯੂ ਪਰਿਵਰਤਨ ‘ਤੇ ਬਣੇ ਸੰਯੁਕਤ ਰਾਸ਼ਟਰ ਦੇ ਯੂਨਾਈਟਿਡ ਨੇਸ਼ੰਸ਼ ਫਰੇਮਵਰਕ ਕਨਵੈਂਸ਼ਨ ਵਿਚ ਆਪਣਾ ਟੀਚਾ ਪੇਸ਼ ਕੀਤਾ ਹੈ। ਅਮਰੀਕਾ ਨੇ ਉਤਸਰਜਣ ਵਿਚ 2005 ਦੇ ਮੁਕਾਬਲੇ 2025 ਤੱਕ 26 ਤੋਂ 28 ਫੀਸਦੀ ਕਟੌਤੀ ਕਰਨ ਦੀ ਵਚਨਬੱਧਤਾ ਦਿਖਾਈ ਹੈ। ਯੂਰਪੀ ਸੰਘ ਨੇ 2005 ਦੇ ਮੁਕਾਬਲੇ 2030 ਤੱਕ 35 ਫੀਸਦੀ ਉਤਸਰਜਣ ਦੀ ਕਟੌਤੀ ਦਾ ਟੀਚਾ ਰੱਖਿਆ ਹੈ। ਜਾਪਾਨ ਨੇ 2030 ਤੱਕ ਗ੍ਰੀਨ ਹਾਊਸ ਵਿਚ 26 ਫੀਸਦੀ ਤੱਕ ਦੀ ਕਟੌਤੀ ਦਾ ਪ੍ਰਸਤਾਵ ਰੱਖਿਆ ਹੈ । ਦੁਨੀਆ ਦੇ ਸਭ ਤੋਂ ਵੱਡੇ ਉਤਸਰਜਕ ਦੇਸ਼ ਚੀਨ ਨੇ ਅਜੇ ਤੱਕ ਅਧਿਕਾਰਤ ਰੂਪ ਨਾਲ ਆਪਣੇ ਉਤਸਰਜਣ ਟੀਚੇ ਬਾਰੇ ਨਹੀਂ ਦੱਸਿਆ ਹੈ। ਸਾਲ 1997 ਦੇ ਕਿਓਟੋ ਪ੍ਰੋਟੋਕਾਲ ਦੀ ਥਾਂ ‘ਤੇ ਨਵੇਂ ਕੌਮਾਂਤਰੀ ਢਾਂਚੇ ‘ਤੇ ਪੈਰਿਸ ਸੰਮੇਲਨ ਵਿਚ ਚਰਚਾ ਹੋਣੀ ਹੈ। ਗਲੋਬਲ ਵਾਰਮਿੰਗ ਵਿਰੋਧੀ ਸਮਝੌਤਾ ਵੱਡੇ ਪੱਧਰ ‘ਤੇ ਅਪ੍ਰਭਾਵੀ ਰਿਹਾ ਹੈ ਕਿਉਂਕਿ ਸਰੀ ਅਮੀਰ ਦੇਸ਼ਾਂ ਨੂੰ ਹੀ ਉਤਸਰਜਣ ਤੱਕ ਸੀਮਤ ਕਰਨਾ ਜ਼ਰੂਰੀ ਸੀ। ਨਵੇਂ ਢਾਂਚੇ ਵਿਚ ਗਰੀਬ ਦੇਸ਼ਾਂ ਨੇ ਇਨ੍ਹਾਂ ਵਚਨਬੱਧਤਾਵਾਂ ਦੇ ਪ੍ਰਤੀ ਕੋਈ ਰੁਝਾਨ ਨਹੀਂ ਦਿਖਾਇਆ ਹੈ।

Facebook Comment
Project by : XtremeStudioz