Close
Menu

ਕੈਨੇਡੀਅਨਾਂ ਕੋਲ ਦਸ ਲੱਖ ਤੋਂ ਵੱਧ ਗ਼ੈਰਕਾਨੂੰਨੀ ਹਥਿਆਰ

-- 29 May,2017

ਟੋਰਾਂਟੋ, ਸਰਕਾਰਾਂ ਵੱਲੋਂ ਹਥਿਆਰਾਂ ਬਾਰੇ ਕਾਨੂੰਨ ਦੀ ਸਖ਼ਤੀ ਦੇ ਵਾਅਦਿਆਂ ਦੇ ਬਾਵਜੂਦ ਮੁਲਕ ਵਿੱਚ ਨਾਜਾਇਜ਼ ਹਥਿਆਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।  ਕੈਨੇਡਾ ਦੀ ਕੌਮੀ ਪੁਲੀਸ (ਆਰਸੀਐਮਪੀ) ਵੱਲੋਂ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਮੁਲਕ ਵਿੱਚ 8,39,295 ਪਾਬੰਦੀਸ਼ੁਦਾ ਹਥਿਆਰ ਮੌਜੂਦ ਹਨ ਅਤੇ ਇਨ੍ਹਾਂ ਵਿੱਚ ਪਿਛਲੇ ਸਾਲ 5.5 ਫੀਸਦ ਦਾ ਵਾਧਾ ਹੋਇਆ ਹੈ। ਇਨ੍ਹਾਂ ਤੋਂ ਇਲਾਵਾ 1,83,33 ਮਨਾਹੀ ਵਾਲੇ ਹਥਿਆਰ ਆਟੋਮੈਟਿਕ ਗੰਨਾਂ ਆਦਿ ਹਨ। ਰਿਪੋਰਟ ਮੁਤਾਬਕ ਮੁਲਕ ਦੇ ਨਿਊਫਾਊਂਡਲੈਂਡ ਤੇ ਲੈਬਰਾਡੋਰ, ਸਸਕੈਚਵਨ, ਯੂਕੋਨ ਤੇ ਨੋਵਾ ਸਕੋਸ਼ੀਆ ਸੂਬਿਆਂ ਵਿੱਚ ਇਨ੍ਹਾਂ ਦੀ ਭਰਮਾਰ ਹੈ। ਓਂਟਾਰੀਓ ਅਤੇ ਕਿਊਬੈੱਕ ਸੂਬਿਆਂ ਵਿੱਚ ਅਜਿਹੇ ਲਾਇਸੈਂਸਾਂ ਵਿੱਚ ਗਿਰਾਵਟ ਆਈ ਹੈ। ਓਂਟਾਰੀਓ ਵਿੱਚ 75,342 ਅਤੇ ਕਿਊਬੈੱਕ ਵਿੱਚ 28,135 ਹਥਿਆਰ ਹਨ।
ਕੈਨੇਡੀਅਨ ਸ਼ੂਟਿੰਗ ਸਪੋਰਟਸ ਐਸੋਸੀਏਸ਼ਨ ਦੇ ਡਾਇਰੈਕਟਰ ਟੋਨੀ ਬਰਨਾਰਡੋ ਮੁਤਾਬਕ ਇਨ੍ਹਾਂ ਨਾਜਾਇਜ਼ ਹਥਿਆਰਾਂ ਦੀ ਭਰਮਾਰ ਦਾ ਕਾਰਨ ਲੋਕਾਂ ਵਿੱਚ ‘ਨਿਸ਼ਾਨੇਬਾਜ਼ੀ’ ਦਾ ਸ਼ੌਕ, ਫਿਲਮ ਸ਼ੂਟਿੰਗਾਂ ਵਿੱਚ ਵਰਤੋਂ ਤੋਂ ਇਲਾਵਾ ਪੁਲੀਸ ਅਤੇ ਫੌਜ ਹੈ। ਗੰਨ ਕੰਟਰੋਲ ਪੱਖੀ ਵੈਂਡੀ ਕੁਕੀਅਰ ਨੇ ਕਿਹਾ ਕਿ ਮੁਲਕ ਵਿੱਚ ਦਸ ਲੱਖ ਤੋਂ ਵੱਧ ਖ਼ਤਰਨਾਕ ਤੇ ਪਾਬੰਦੀਸ਼ੁਦਾ ਹਥਿਆਰ ਹੋਣ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਨੂੰ ਮੁਲਕ ਵਿੱਚ ਬੜੀ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ, ਜੋ ਚਿੰਤਾਜਨਕ ਵਰਤਾਰਾ ਹੈ।

Facebook Comment
Project by : XtremeStudioz