Close
Menu

ਕੈਨੇਡੀਅਨਾਂ ਨੂੰ ਸਾਢੇ ਸੱਤ ਕਰੋੜ ਰੁਪਏ ’ਚ ਪਿਆ ‘ਨਮੋ’ ਦਾ ਦੌਰਾ

-- 19 September,2015

ਵੈਨਕੂਵਰ,  ਭਾਰਤ ਦੇ ਪ੍ਰਧਾਨ ਮੰਤਰੀ ਦੇ ਬੀਤੇ ਅਪਰੈਲ ਮਹੀਨੇ ਕੀਤੇ ਗਏ ਕੈਨੇਡਾ ਦੇ ਤਿੰਨ ਦਿਨਾਂ ਦੌਰੇ ਉਤੇ ਕੈਨੇਡੀਅਨ ਸਰਕਾਰ ਨੂੰ ਤਿੰਨ ਲੱਖ ਤਿਹੱਤਰ ਹਜ਼ਾਰ ਡਾਲਰ (ਸਾਢੇ ਸੱਤ ਕਰੋਡ਼ ਰੁਪੲੇ) ਦਾ ਖਰਚਾ ਸਹਿਣ ਕਰਨਾ ਪਿਆ। ਸੂਚਨਾ ਅਧਿਕਾਰ ਤਹਿਤ ਲਈ ਗਈ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਉੱਤੇ ਕੀਤਾ ਗਿਆ ਖਰਚਾ ਇਸਤੋਂ ਵੱਖਰਾ ਹੈ। ਇੰਜ ਕੈਨੇਡੀਅਨ ਲੋਕਾਂ ਉਤੇ ਟੈਕਸ ਦੇ ਰੂਪ ਵਿੱਚ ਪਏ ਇਸ ਖਰਚੇ ਦਾ ਦੇਸ਼ ਨੂੰ ਕੀ ਲਾਭ ਹੋਇਆ, ਇਸਦਾ ਕਿਤੇ ਜ਼ਿਕਰ ਨਹੀਂ। ਇੱਕ ਕੈਨੇਡੀਅਨ ਅਖ਼ਬਾਰ ’ਚ ਛਪੀ ਜਾਣਕਾਰੀ ਅਨੁਸਾਰ ਸ੍ਰੀ ਮੋਦੀ ਦੇ ਦੌਰੇ ਦੌਰਾਨ ਵੱਖ ਵੱਖ ਮੱਦਾਂ ’ਤੇ ਕੀਤੇ ਖਰਚੇ ਅਨੁਸਾਰ ਉਨ੍ਹਾਂ ਦੇ ਸਵਾਗਤੀ ਸਮਾਗਮਾਂ ’ਤੇ 80 ਹਜ਼ਾਰ ਡਾਲਰ, ਸ਼ਰਾਬ ਉੱਤੇ 17600 ਡਾਲਰ, ਮੋਟਰ ਗੱਡੀਆਂ ਦੇ ਕਾਫਲੇ ’ਤੇ 106400 ਡਾਲਰ, ਰਿਹਾਇਸ਼ੀ ਪ੍ਰਬੰਧਾਂ ਉੱਤੇ 10448 ਡਾਲਰ, ਆਡੀਓ ਵੀਡੀਓ ’ਤੇ 30,000 ਡਾਲਰ,  ਸਿਹਤ ਪ੍ਰਬੰਧ ਉਤੇ 14790 ਡਾਲਰ ਅਤੇ 21708 ਡਾਲਰ ਸਲਾਹਕਾਰਾਂ ਦੀ ਫੀਸ ਭਰੀ  ਗਈ। ਭਾਰਤੀ ਪ੍ਰਧਾਨ ਮੰਤਰੀ ਨੂੰ ਦਿੱਤੇ  ਗੁਲਦਸਤੇ, ਦੁਭਾਸ਼ੀਆਂ ਦਾ ਖਰਚ ਤੇ ਤੋਹਫੇ ’ਤੇ ਵੀ ਹਜ਼ਾਰਾਂ ਡਾਲਰ ਖਰਚੇ ਗਏ। ਸਰਕਾਰੀ ਤੌਰ ’ਤੇ ਦਿਤੀ ਜਾਣਕਾਰੀ ’ਚ ਖਰਚਿਆਂ ਵਿੱਚ ਸੁਰੱਖਿਆ ਅਤੇ ਕਈ ਅਸਿੱਧੇ ਖਰਚੇ ਸ਼ਾਮਲ ਨਹੀਂ ਹਨ। ਸੰਸਦੀ ਚੋਣਾਂ ਵਿੱਚ ਅਜਿਹੀ ਜਾਣਕਾਰੀ ਜਨਤਕ ਕੀਤੇ ਜਾਣ ਦਾ ਸਿੱਧਾ ਮਤਲਬ ਹੈ ਕਿ ਹੁਣ ਹਾਰਪਰ ਸਰਕਾਰ ਤੋਂ ਇਹ ਵੀ ਪੁੱਛਿਆ ਜਾਏਗਾ ਕਿ ਟੈਕਸ ਦਾਤਿਆਂ ਦੀ ਰਕਮ ਖਰਚਕੇ  ਦੇਸ਼ ਲਈ ਕੀ ਹਾਸਲ ਕੀਤਾ ਗਿਆ?

Facebook Comment
Project by : XtremeStudioz