Close
Menu

ਕੈਨੇਡੀਅਨ ਪੰਜਾਬਣ ਦੇ ਕਤਲ ਦੇ ਮਾਮਲੇ ‘ਚ ਦੋਸ਼ੀਆਂ ਦੀ ਭਾਰਤ ਹਵਾਲਗੀ ਲਈ ਸੁਣਵਾਈ ਮੁਕੰਮਲ

-- 18 January,2014

ਵੈਨਕੂਵਰ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਬਿ੍ਟਿਸ਼ ਕੋਲੰਬੀਆ ਦੇ ਸ਼ਹਿਰ ਮੈਪਿਲ ਰਿਜ ਦੀ ਕੈਨੇਡੀਅਨ ਪੰਜਾਬਣ ਜਸਵਿੰਦਰ ਉਰਫ਼ ਜੱਸੀ ਸਿੱਧੂ ਦੇ ਕਤਲ ਕੇਸ ‘ਚ ਕਥਿਤ ਦੋਸ਼ੀਆਂ ਦੀ ਭਾਰਤ ਹਵਾਲਗੀ ਲਈ ਸੁਣਵਾਈ ਅੱਜ ਮੁਕੰਮਲ ਹੋ ਗਈ | ਬੀ. ਸੀ. ਸੁਪਰੀਮ ਕੋਰਟ ਵੱਲੋਂ 25 ਸਾਲਾ ਮਿ੍ਤਕਾ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਕੌਰ ਬਦੇਸ਼ਾ ਸਬੰਧੀ ਫ਼ੈਸਲਾ ਰਾਖਵਾਂ ਕਰਦਿਆਂ 17 ਮਾਰਚ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਸੰਕੇਤ ਦਿੱਤੇ ਗਏ | 8 ਜੂਨ, 2000 ਨੂੰ ਕੈਨੇਡੀਅਨ ਨਾਗਰਿਕ ਜੱਸੀ ਸਿੱਧੂ ਦਾ ਪੰਜਾਬ ਅੰਦਰ ਭਾੜੇ ਦੇ ਕਾਤਲਾਂ ਵੱਲੋਂ ਸੁਪਾਰੀ ਲੈ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਪਤੀ ਮਿੱਠੂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ | ਜ਼ਿਲ੍ਹਾ ਲੁਧਿਆਣਾ ‘ਚ ਪੈਂਦੀ ਤਹਿਸੀਲ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਦੀ ਜੱਸੀ ਵੱਲੋਂ ਮਾਪਿਆਂ ਦੀ ਮਰਜ਼ੀ ਦੇ ਖਿਲਾਫ਼ ਪੰਜਾਬ ਜਾ ਕੇ ਪ੍ਰੇਮ ਵਿਆਹ ਕੀਤੇ ਜਾਣ ‘ਤੇ ਉਸ ਦੇ ਮਾਪੇ ਖਫ਼ਾ ਸਨ ਤੇ ਸਰਕਾਰੀ ਵਕੀਲ ਅਨੁਸਾਰ ਕੈਨੇਡਾ ਰਹਿੰਦੀ ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਵੱਲੋਂ ਪੈਸੇ ਦੇ ਕੇ ਉਕਤ ਹੱ ਤਿਆਂ ਕਰਵਾਏ ਜਾਣ ਦੇ ਦੋਸ਼ ਹਨ |
ਬਚਾਓ ਪੱਖ ਨੇ ਆਪਣੀਆਂ ਦਲੀਲਾਂ ‘ਚ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ | 14 ਸਾਲ ਪਹਿਲਾਂ ਹੋਏ ਬਹੁਚਰਚਿੱਤ ਜੱਸੀ ਸਿੱਧੂ ਕਤਲ ਮਾਮਲੇ ‘ਚ ਪਹਿਲਾਂ ਹੀ ਦਰਸ਼ਨ ਸਿੰਘ, ਜੋਗਿੰਦਰ ਸਿੰਘ, ਅਨਿਲ ਕੁਮਾਰ ਤੇ ਅਸ਼ਵਨੀ ਕੁਮਾਰ ਨੂੰ ਉਮਰ ਕੈਦ ਹੋ ਚੁੱਕੀ ਹੈ, ਜਦ ਕਿ ਮਿ੍ਤਕਾ ਦੀ ਮਾਂ ਅਤੇ ਮਾਮੇ ਦੀ ਭਾਰਤ ਹਵਾਲਗੀ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ | ਦੋਵਾਂ ਨੂੰ ਬੀਤੇ ਵਰ੍ਹੇ ਗਿ੍ਫ਼ਤਾਰ ਕਰ ਲਿਆ ਗਿਆ ਸੀ ਤੇ ਉਨ੍ਹਾਂ ਦੀ ਅਦਾਲਤੀ ਪੇਸ਼ੀ ਵੀਡੀਓ ਕਾਨਫ਼ਰੰਸ ਰਾਹੀਂ ਹੀ ਕੀਤੀ ਗਈ |

Facebook Comment
Project by : XtremeStudioz