Close
Menu

ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਨੂੰ ਸਾਹਿਤ ਦਾ ਨੋਬਲ ਇਨਾਮ

-- 14 October,2013

ਵੈਨਕੂਵਰ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੀ ਲੇਖਿਕਾ ਐਲਿਸ ਮੁਨਰੋ ਨੂੰ ਸਾਹਿਤ ਵਿੱਚ ਇਸ ਸਾਲ ਦਾ ਨੋਬਲ ਇਨਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ । ਇਹ ਵੱਕਾਰੀ ਨੋਬਲ ਇਨਾਮ ਹਾਸਲ ਕਰਨ ਵਾਲੀ ਮੁਨਰੋ ਤੇਰਵੀਂ ਔਰਤ ਹੈ । 82 ਸਾਲ ਦੀ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੀ ਐਲਿਸ ਨੇ ਅੱਲੜ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ । ਉਸ ਦੀ ਪਹਿਲੀ  ਕਹਾਣੀ 1950 ਵਿੱਚ ਛਪੀ ਸੀ, ਜਦੋਂ ਉਹ ਓਂਟਾਰੀਓ ਯੂਨੀਵਰਸਿਟੀ ਵਿੱਚ ਅੰਗਰੇਜੀ ਦੀ ਪੜ੍ਹਾਈ ਕਰ ਰਹੀ ਸੀ । ਇਨਾਮ ਦੇਣ ਵਾਲੀ ਸਵੀਡਿਸ਼ ਅਕਾਦਮੀ ਦੇ ਅਧਿਕਾਰੀਆਂ ਨੇ ਉਸ ਦੇ ਨਾਮ ਦਾ ਐਲਾਨ ਕਰਦਿਆਂ ਉਸ ਨੂੰ ‘ਸਮਕਾਲੀ ਨਿੱਕੀ ਕਹਾਣੀ ਦੀ ਮਾਸਟਰ’ ਕਿਹਾ ਹੈ । ਇਸ ਇਨਾਮ ਵਿੱਚ ਅੱਸੀ ਲੱਖ ਕ੍ਰੋਨਰ ਦੀ ਰਕਮ ਦਿੱਤੀ ਜਾਂਦੀ ਹੈ ।

Facebook Comment
Project by : XtremeStudioz