Close
Menu

ਕੈਨੇਡੀਅਨ ਸਿੱਖ ਵਿਦਿਅਾਰਥੀ ਨੇ ਬਣਾਇਆ ‘ਬੈਂਕ-ਐਪ’

-- 27 September,2015

ਟੋਰਾਂਟੋ,27 ਸਤੰਬਰ
ਬਰੈਂਪਟਨ ਦੇ ਸਿੱਖ ਨੌਜਵਾਨ ਨੇ ਫੋਨ ਐਪ ਦਾ ਸੰਕਲਪ ਤਿਆਰ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ। 17 ਸਾਲਾ ਗੁਰੂਜੋਤ ਸਿੰਘ ਨੇ ਮਈ ਮਹੀਨੇ ਵਿੱਚ ਜਰਮਨੀ ਵਿੱਚ ਹੋਈ ‘ਜੇ7’ ਸਿਖ਼ਰ ਸੰਮੇਲਨ ਵਿਚ ਐਸੇ ‘ਫੋਨ ਐਪ’ ਦਾ ਪ੍ਰਦਰਸ਼ਨ ਕੀਤਾ ਜਿਸ ਤੋਂ ਆਮ ਗਰੀਬ ਲੋਕ ਬੈਂਕਿੰਗ ਸੇਵਾਵਾਂ ਦੇ ਲਾਭ ਲੈ ਸਕਣਗੇ। ਉਹ ਇੱਥੇ ਨੌਰਥ ਪਾਰਕ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ ਅਤੇ ਉਹ ਬਰੈਂਪਟਨ ਦੀਆਂ 5 ਹੋਰ ਵਿਦਿਆਰਥਣਾਂ ਦੀ ਟੀਮ ਨਾਲ ਜਰਮਨੀ ‘ਚ ਕੌਮਾਂਤਰੀ ਨੌਜਵਾਨ ਸੰਮੇਲਨ ਵਿੱਚ ਕੈਨੇਡਾ ਦੀ ਟੀਮ ਵਜੋਂ ਸ਼ਾਮਲ ਹੋਇਆ ਸੀ। ਉਹ ਆਪਣੇ ਇਸ ਫੁਰਨੇ ਨੂੰ ਦੁਨੀਆ ਪੱਧਰ ੳੁੱਤੇ ਲੈਜਾਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਜੋ ਸਰੋਤ ਅਤੇ ਸਹੂਲਤਾਂ ਵਿਕਸਤ ਮੁਲਕਾਂ ਦੇ ਲੋਕਾਂ ਕੋਲ ਹਨ, ਉਹ ਪ੍ਰਗਤੀਸ਼ੀਲ ਮੁਲਕਾਂ ਦੇ ਲੋਕਾਂ ਲਈ ਉਪਲਭਧ ਨਹੀਂ ਹਨ। ਇਸੇ ਲਈ ਉਹ ਚਾਹੁੰਦਾ ਹੈ ਕਿ ਅਜਿਹਾ ਐਪ ਤਿਆਰ ਕੀਤਾ ਜਾਵੇ ਤਾਂ ਜੋ ਉਹ ਲੋਕ ਵੀ ਇਹ ਲਾਭ ਲੈ ਸਕਣ। ਉਹ ਆਪਣੇ ਅਗਲੇ ਕਈ ਸਾਲ ਇਸੇ ਐਪ ਨੂੰ ਵਿਕਸਤ ਕਰਨ ੳੁੱਤੇ ਲਾਵੇਗਾ। ਗੁਰੂਜੋਤ ਆਪਣੇ ਇਕਨਾਮਿਕਸ ਦੇ ਸਬਜੈਕਟ ਨਾਲ ਹੀ ਜੁੜਿਆ ਰਹੇਗਾ ਅਤੇ ਬਾਅਦ ‘ਚ ਕਾਨੂੰਨ ਦੀ ਪੜ੍ਹਾਈ ਦਾ ਇਛੁੱਕ ਹੈ।

Facebook Comment
Project by : XtremeStudioz