Close
Menu

ਕੈਨੇਡੀਅਨ ਸੂਬਿਆਂ ਵਿਚ ਬਾਰਡਰ ਪਾਰ ਦੇ ਸ਼ਰਾਬ ਕਾਨੂੰਨ ਬੇਤੁਕੇ – ਹਾਰਪਰ

-- 02 September,2015

ਔਟਵਾ,  ਕੰਸਰਵੇਟਿਵ ਆਗੂ ਸਟੀਫਨ ਹਾਰਪਰ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਕਈ ਸੂਬਿਆਂ ਵਿਚ ਸ਼ਰਾਬ ਨੂੰ ਲੈ ਕੇ ਬਾਰਡਰ ਪਾਰ ਦੇ ਕਾਨੂੰਨ ਬੜੇ ਬੇਤੁਕੇ ਹਨ।

ਹਾਰਪਰ ਅੱਜ ਔਟਵਾ ਵਿਚ ਸ਼ਰਾਬ ਸੰਬੰਧੀ ਸੂਬਿਆਂ ਦੇ ਕਾਨੂੰਨਾਂ ਬਾਰੇ ਜਵਾਬ ਦੇ ਰਹੇ ਸਨ। ਕਈ ਸੂਬਿਆਂ ਵਿਚ ਹੋਰ ਸੂਬਿਆਂ ਤੋਂ ਸ਼ਰਾਬ ਜਾਂ ਬੀਅਰ ਲੈ ਕੇ ਜਾਣ ਦੇ ਸਖ਼ਤ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਮੇਰੇ ਵਿਚਾਰ ਵਿਚ ਇਸ ਤਰ੍ਹਾਂ ਦੇ ਕਾਨੂੰਨ ਬੇਤੁਕੇ ਹਨ।

ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਕੈਂਪਬਲਟਨ ਦੇ ਰਿਟਾਇਰ ਵਿਅਕਤੀ ਜੀਰਾਡ ਕੋਮੋ ਉੱਪਰ ਨਿਊ ਬਰਨਜ਼ਵਿੱਕ ਲਿਕੱਰ ਕੰਟਰੋਲ ਐਕਟ ਦੀ ਉਲੰਘਣਾ ਦੇ ਕਾਰਣ ਪਰੋਵਿਸ਼ਲ ਕੋਰਟ ਵਿਚ ਮੁਕਦਮਾ ਚੱਲ ਰਿਹਾ ਹੈ।

ਨਿਊ ਬਰਨਜ਼ਵਿੱਕ ਲਿਕੱਰ ਕੰਟਰੋਲ ਐਕਟ ਅਨੁਸਾਰ ਕੋਈ ਵੀ ਵਿਅਕਤੀ 18 ਬੀਅਰ ਦੀਆਂ ਬੋਤਲਾਂ/ਕੈਨ ਜਾਂ 1 ਬੋਤਲ ਸ਼ਰਾਬ ਤੋਂ ਵੱਧ ਲੈ ਕੇ ਨਿਊ ਬਰਨਜ਼ਵਿੱਕ ਵਿਚ ਦਾਖ਼ਤ ਨਹੀਂ ਹੋ ਸਕਦਾ। ਪਰ ਜੀਰਾਡ ਕੋਲ 14 ਕੇਸ ਬੀਅਰ ਅਤੇ 3 ਬੋਤਲਾਂ ਸ਼ਰਾਬ ਸਨ ਜਦੋਂ ਉਸ ਨੂੰ ਆਰ ਸੀ ਐਮ ਪੀ ਦੀ ਅਨਫੋਰਸਮੈਂਟ ਡਵਿਜ਼ਨ ਵਲੋਂ ਰੋਕਿਆ ਗਿਆ।

ਹਾਰਪਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਇਸ ਬਾਬਤ ਬਿੱਲ ਪੇਸ਼ ਕੀਤਾ ਗਿਆ ਹੈ ਤਾਂ ਜੋ ਸ਼ਰਾਬ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਲਿਜਾਉਣਾ ਸੌਖਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸੂਬਾਂ ਸਰਕਾਰਾਂ ਨੂੰ ਵੀ ਇਸੇ ਤਰ੍ਹਾਂ ਦਾ ਬਿਲ ਪੇਸ਼ ਕਰਨ ਦੀ ਜਰੂਰਤ ਹੈ।

ਕੋਮੋ ਕੇਸ ਵਿਚ ਕਿਸੇ ਤਰ੍ਹਾਂ ਦੀ ਸੁਣਵਾਈ ਸਪਰਿੰਗ ਤੋਂ ਪਹਿਲਾ ਹੋਣ ਦੀ ਉਮੀਦ ਨਹੀਂ ਹੈ। ਸੂਬਾਂ ਸਰਕਾਰ ਦਾ ਇਸ ਬਾਰੇ ਫੈਸਲਾ ਕੋਈ ਵੀ ਹੋਵੇ ਪਰ ਪਾਰਟੀਆਂ ਦਾ ਮੰਨਣਾ ਹੈ ਕਿ ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਤੱਕ ਜਾਵੇਗੀ।

Facebook Comment
Project by : XtremeStudioz