Close
Menu

ਕੈਨੇਡੀਅਾੲੀ ਚੋਣਾਂ ਨੂੰ ਲੱਗਿਅਾ ਪੰਜਾਬੀ ਤਡ਼ਕਾ

-- 07 September,2015

ਚੰਡੀਗਡ਼੍ਹ, ਭਾਰਤੀ ਮੂਲ ਦੇ ਕੈਨੇਡੀਅਾੲੀ ਨਾਗਰਿਕਾਂ ਵਜੋਂ ਜਾਣੇ ਜਾਂਦੇ ਕੲੀ ਪੰਜਾਬੀ ੳੁਮੀਦਵਾਰ ਕੈਨੇਡੀਅਾੲੀ ਸੰਘੀ ਅਾਮ ਚੋਣਾਂ ਵਿੱਚ ਅਾਪਣੀ ਕਿਸਮਤ ਅਜ਼ਮਾ ਰਹੇ ਹਨ। ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਦੀ ੲਿਹ ਚੋਣ 19 ਅਕਤੂਬਰ ਨੂੰ ਹੋਵੇਗੀ।
ਚੋਣਾਂ ਵਿੱਚ ਖਡ਼੍ਹੇ ੲਿਕ ਪੰਜਾਬੀ ਸਿਅਾਸਤਦਾਨ ਨੇ ਕਿਹਾ ਕਿ ੲਿਸ ਵਾਰ ਕੈਨੇਡੀਅਾੲੀ ਚੋਣਾਂ ਵਿੱਚ ਕਾਫ਼ੀ ਗਿਣਤੀ ਵਿੱਚ ਪੰਜਾਬੀ ਮੈਦਾਨ ਵਿੱਚ ਹਨ। ਹਾਲਾਂਕਿ ਭਾਰਤ ਤੇ ਕੈਨੇਡਾ ਵਿੱਚ ਪ੍ਰਚਾਰ ਸ਼ੈਲੀ ਵਿੱਚ ਬਹੁਤ ਵਖਰੇਵਾਂ ਹੈ। ੲਿਨ੍ਹਾਂ ੳੁਮੀਦਵਾਰਾਂ ਵਿੱਚ ਕੁੱਝ ਅਜਿਹੇ ਵੀ ਹਨ, ਜਿਹਡ਼ੇ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ। ਸੂਤਰਾਂ ਨੇ ਦੱਸਿਅਾ 2015 ਦੀਅਾਂ ਅਾਮ ਚੋਣਾਂ ਵਿੱਚ 40 ਪੰਜਾਬੀ ਮੈਦਾਨ ਵਿੱਚ ਹਨ। ੲਿਨ੍ਹਾਂ ਵਿੱਚ ਕੁੱਝ ਮੰਤਰੀਅਾਂ ਤੋਂ ੲਿਲਾਵਾ ਮੌਜੂਦਾ ਸੰਸਦ ਮੈਂਬਰ ਵੀ ਸ਼ਾਮਲ ਹਨ। ਤਿੰਨ ਮੁੱਖ ਸਿਅਾਸੀ ਪਾਰਟੀਅਾਂ ਕੰਜ਼ਰਵੇਟਿਵਜ਼, ਲਿਬਰਲਜ਼ ਅਤੇ ਨਿੳੂ ਡੈਮੋਕਰੇਟਿਕ ਪਾਰਟੀ (ਅੈਨਡੀਪੀ) ਨੇ ਪੰਜਾਬੀ ਮੂਲ ਦੇ ੳੁਮੀਦਵਾਰਾਂ ਨੂੰ ਬਰੈਂਪਟਨ, ਸਰੀ, ਕੈਲਗਰੀ ਤੇ ਅੈਡਮੰਟਨ ਤੋਂ ਪਿਡ਼ ਵਿੱਚ ੳੁਤਾਰਿਅਾ ਹੈ। ੲਿਸ ਵਾਰ ਸੰਸਦ ਦੀਅਾਂ ਸੀਟਾਂ 308 ਤੋਂ ਵਧਾ ਕੇ 338 ਕੀਤੀਅਾਂ ਗੲੀਅਾਂ ਹਨ। ਚੋਣ ਸਰਵੇਖਣਾਂ ਵਿੱਚ ਨਿੳੂ ਡੈਮੋਕਰੇਟਿਕ ਪਾਰਟੀ ਦਾ ਹੱਥ ੳੁੱਤੇ ਦਿਖਾੲਿਅਾ ਗਿਅਾ ਹੈ।
ਚੋਣ ਮੈਦਾਨ ਵਿੱਚ ਕੁੱਦੇ ੳੁੱਘੇ ਪੰਜਾਬੀ ੳੁਮੀਦਵਾਰਾਂ ਵਿੱਚ ਮੰਤਰੀ ਬੱਲ ਗੋਸਲ ਸ਼ਾਮਲ ਹਨ। ੳੁਹ ਕੰਜ਼ਰਵੇਟਿਵ ਪਾਰਟੀ ਦੀ ਟਿਕਟ ’ਤੇ ਬਰੈਂਪਟਨ ਕੇਂਦਰੀ ਹਲਕੇ ਤੋਂ ਮੈਦਾਨ ਵਿੱਚ ਹਨ। ੳੁਨ੍ਹਾਂ ਵਿਰੁੱਧ ਲਿਬਰਲਜ਼ ਨੇ ਰਮੇਸ਼ਵਰ ਸਾਂਘਾ ਨੂੰ ਖਡ਼੍ਹਾ ਕੀਤਾ ਹੈ। ੲਿਕ ਹੋਰ ਮੰਤਰੀ ਟਿਮ ੳੁੱਪਲ ਅੈਡਮੰਟਨ ਮਿਲਵੁੱਡਜ਼ ਤੋਂ ਚੋਣ ਲਡ਼ ਰਹੇ ਹਨ। ਲਿਬਰਲ ਪਾਰਟੀ ਨੇ ੲਿਸ ਹਲਕੇ ਤੋਂ ਅਮਰਜੀਤ ਕੋਹਲੀ ਨੂੰ ਟਿਕਟ ਦਿੱਤੀ ਹੈ।
ਅੈਨਡੀਪੀ ਨੇ ਬਰੈਂਪਟਨ ਪੂਰਬੀ ਤੋਂ ਹਰਬਲਜੀਤ ਕਾਹਲੋਂ ਨੂੰ, ਬਰੈਂਪਟਨ ੳੁੱਤਰੀ ਤੋਂ ਮਾਰਟਿਨ ਸਿੰਘ, ਬਰੈਂਪਟਨ ਦੱਖਣੀ ਤੋਂ ਅਮਰਜੀਤ ਸਿੰਘ    ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਕੈਲਗਰੀ ਸਕਾੲੀਵਿੳੂ ਹਲਕੇ ਤੋਂ ਸਹਿਜਵੀਰ ਸਿੰਘ ਰੰਧਾਵਾ, ਅੈਡਮੰਟਨ ਮਿਲਵੁੱਡਜ਼ ਤੋਂ ਜਸਬੀਰ ਦਿਓਲ, ਕਾਮਲੂਪ ਤੋਂ ਬਿੱਲ ਸੰਧੂ, ਸਰੀ ਕੇਂਦਰੀ ਤੋਂ ਜਸਬੀਰ ਸੰਧੂ ਅਤੇ ਵੈਨਕੂਵਰ ਦੱਖਣੀ ਹਲਕੇ ਤੋਂ ਅਮਰਦੀਪ ਨਿੱਝਰ ਨੂੰ ਖਡ਼੍ਹਾ ਕੀਤਾ ਹੈ।
ਲਿਬਰਲ ਪਾਰਟੀ ਨੇ ਬਰੈਂਪਟਨ ਪੂਰਬੀ ਤੋਂ ਰਾਜ ਗਰੇਵਾਲ, ਬਰੈਂਪਟਨ ਦੱਖਣੀ ਤੋਂ ਸੋਨੀਅਾ ਸਿੱਧੂ, ਬਰੈਂਪਟਨ ਤੋਂ ਕਮਲ ਖੇਡ਼ਾ ਅਤੇ ਕਿਚਨਰ ਕੇਂਦਰੀ ਤੋਂ ਰਾਜ ਸੈਣੀ ਨੂੰ ਟਿਕਟ ਦਿੱਤੀ ਹੈ। ਮਿਸੀਸਾਗਾ ਮਿਲਟਨ ਹਲਕੇ ਤੋਂ ਪਾਰਟੀ ਨੇ ਨਵਦੀਪ ਬੈਂਸ ਨੂੰ ਖਡ਼੍ਹਾੲਿਅਾ ਹੈ। ਲਿਬਰਲ ਪਾਰਟੀ ਨੇ ਦਰਸ਼ਨ ਕੰਗ, ਜੋਤੀ ਸਿੱਧੂ, ਸੁੱਖ ਧਾਲੀਵਾਲ, ਅੰਜੂ ਢਿੱਲੋਂ ਤੇ ਗਗਨ ਸਿਕੰਦ ਨੂੰ ਵੀ ਕਿਸਮਤ ਅਜ਼ਮਾੳੁਣ ਦਾ ਮੌਕਾ ਦਿੱਤਾ ਹੈ।
ਕੰਜ਼ਰਵੇਟਿਵ ਪਾਰਟੀ ਨੇ ਨੀਨਾ ਗਰੇਵਾਲ, ਹਰਪ੍ਰੀਤ ਸਿੰਘ, ਸੁੱਚਾ ਥਿੰਦ, ਦਵਿੰਦਰ ਸ਼ੋਰੀ, ਦੀਪਕ ਓਬਰਾੲੇ, ਜਗਦੀਸ਼ ਗਰੇਵਾਲ ਤੇ ਰਵਿੰਦਰ ਮੱਲ੍ਹੀ ਨਾਂ ਦੇ ਪੰਜਾਬੀ ੳੁਮੀਦਵਾਰਾਂ ’ਤੇ ਦਾਅ ਖੇਡਿਅਾ ਹੈ। ਬ੍ਰਿਟਿਸ਼ ਕੋਲੰਬੀਅਾ ਦੀ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਜਗਰੂਪ ਸਿੰਘ ਬਰਾਡ਼ ਨੇ ਕਿਹਾ ਕਿ ਚੋਣ ਪ੍ਰਚਾਰ ਸਿਖਰ ’ਤੇ ਹੈ। ਕੲੀ ਸ਼ਹਿਰਾਂ ਵਿੱਚ ਪੰਜਾਬੀਅਾਂ ਦੀ ਬਹੁਗਿਣਤੀ ਕਾਰਨ ੳੁਨ੍ਹਾਂ ਨੂੰ ਟਿਕਟਾਂ ਮਿਲਣਾ ਅਾਮ ਵਰਤਾਰਾ ਹੈ। ੳੁਨ੍ਹਾਂ ਕਿਹਾ ਕਿ ੲਿਨ੍ਹਾਂ ਚੋਣਾਂ ਵਿੱਚ ਅਾਰਥਿਕਤਾ ਸਭ ਤੋਂ ਵੱਡਾ ਮੁੱਦਾ ਹੈ।

Facebook Comment
Project by : XtremeStudioz