Close
Menu

ਕੈਨੇਡੀਆਂ ਨੂੰ ਮਿਲੇਗਾ ਭਾਰਤ ਦੀ ਤੁਰੰਤ ਵੀਜ਼ਾ ਪ੍ਰਣਾਲੀ ਦਾ ਲਾਭ

-- 08 February,2014

immigrationਟੋਰਾਂਟੋ ,8 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ‘ਚ ਕਰਵਾਏ ਗਏ ਇਕ ਸਮਾਰੋਹ ‘ਚ ਆਏ ਭਾਰਤੀ ਮਹਾਵਣਜ ਦੂਤ ਅਖਿਲੇਸ਼ ਮਿਸ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਥੇ ਸਥਿਤੀ ਭਾਰਤੀ ਵਣਜ ਦੂਤਾਵਾਸ ਨੇ ਆਪਣੀ ਵੀਜ਼ਾ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਯਾਤਰਾ, ਸੈਲਾਨੀ, ਸਮਾਜਿਕ, ਸੰਸਕ੍ਰਿਤਕ ਅਤੇ ਆਰਥਿਕ ਸਬੰਧਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਕਦਮ ਚੁੱਕੇ ਹਨ।
ਮਿਸ਼ਰ ਨੇ ਐਤਵਾਰ ਨੂੰ ਭਾਰਤ ਦੇ 65ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਤਿਰੰਗਾ ਫਹਿਰਾਉਣ ਤੋਂ ਬਾਅਦ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਵਿਚੋਲੀਏ ਨੂੰ ਸਫਲਤਾਪੂਰਵਕ ਹਟਾ ਦਿੱਤਾ ਹੈ, ਜੋ ਪ੍ਰਕਿਰਿਆ ਅਤੇ ਵਣਜ ਦੂਤਾਵਾਸ ਸੇਵਾਵਾਂ ਨੂੰ ਪ੍ਰਦਾਇਗੀ ‘ਚ ਆਉਣ ਵਾਲੀਆਂ ਰੁਕਾਵਟਾਂ ਪੈਦਾ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਵੀਜ਼ਾ ਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਵਣਜ ਦੂਤਾਵਾਸ ਵਲੋਂ ਉਠਾਏ ਗਏ ਕਦਮਾਂ ‘ਚ ਈ-ਮੇਲ ਦੇ ਤੁਰੰਤ ਜਵਾਬ, ਤੁਰੰਤ ਵੀਜ਼ਾ ਪ੍ਰਦਾਇਗੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹਲ ਲਈ ਤੁਰੰਤ ਤੰਤਰ ਸ਼ਾਮਲ ਹੈ।
ਇਸ ਤੋਂ ਪਹਿਲਾਂ ਮਿਸ਼ਰ ਨੇ ਹਿੰਦੀ ਅਤੇ ਅੰਗਰੇਜ਼ੀ ‘ਚ ਰਾਸ਼ਟਰ ਦੇ ਨਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸੰਦੇਸ਼ ਪੜ੍ਹਿਆ।
ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ‘ਚ ਭਾਰਤੀ ਕੈਨੇਡਾ ਹੋ ਰਹੇ ਸਮਾਰੋਹ ‘ਚ ਸ਼ਾਮਲ ਹੋਏ।

Facebook Comment
Project by : XtremeStudioz