Close
Menu

ਕੈਪਟਨ ਅਮਰਿੰਦਰ ਨੇ ਬਾਦਲ ਨੂੰ ਦਿੱਤੀ ਵਧਾਈ, ਕਿਹਾ: ਅਹੁਦਾ ਛੱਡਣ ਦਾ ਹੁਣ ਸਹੀ ਸਮਾਂ

-- 09 December,2014

ਚੰਡੀਗੜ, ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ•ਾਂ ਦੇ 88ਵੇਂ ਜਨਮ ਦਿਨ ‘ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਉਨ•ਾਂ (ਬਾਦਲ) ਲਈ ਆਪਣਾ ਅਹੁਦਾ ਛੱਡਣ ਦਾ ਸਹੀ ਸਮਾਂ ਹੈ, ਜਿਹੜੇ ਹੁਣ ਸ਼ਾਸਨ ਚਲਾਉਣ ਲਈ ਬਹੁਤ ਬਜ਼ੁਰਗ ਹੋ ਚੁੱਕੇ ਹਨ।
ਉਨ•ਾਂ ਨੇ ਆਪਣੇ ਸਿਆਸੀ ਕਰਿਅਰ ਦੇ ਅਖੀਰ ‘ਚ ਸੰਘਵਾਦ ਤੇ ਪੰਥਕ ਏਜੰਡੇ ਦਾ ਡਰ ਦਿਖਾਉਣ ਵਾਲੇ ਬਾਦਲ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਸਿਆਸੀ ਖਤਰਾ ਮਹਿਸੂਸ ਹੋਣ ‘ਤੇ ਅਜਿਹੇ ਵਿਵਾਦਯੋਗ ਮੁੱਦੇ ਚੁੱਕਣਾ ਬਾਦਲ ਦੇ ਚਰਿੱਤਰ ਦੀ ਵਿਸ਼ੇਸ਼ਤਾ ਹੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿਆਸਤ ‘ਚ ਛੇ ਦਹਾਕਿਆਂ ਤੋਂ ਵੱਧ ਸਮਾਂ ਕੱਢਣ ਦੇ ਬਾਵਜੂਦ ਬਾਦਲ ਪੰਜਾਹ ਸਾਲ ਪਹਿਲਾਂ ਦੀ ਆਪਣੀ ਦਿਮਾਗੀ ਸੋਚ ਤੋਂ ਬਾਹਰ ਨਹੀਂ ਨਿਕਲ ਸਕੇ ਹਨ।
ਇਸ ਲੜੀ ਹੇਠ ਸੰਘਵਾਦ, ਪੰਥਕ ਏਜੰਡਾ, ਉਦਯੋਗਿਕ ਫੋਕਲ ਪੁਆਇੰਟ, ਆਦਰਸ਼ ਸਕੂਲ ਤੇ ਸੰਗਤ ਦਰਸ਼ਨ ਇਨ•ਾਂ ਦੇ ਪਸੰਦੀਦਾ ਸਮਾਂ ਕੱਢਣ ਦੇ ਤਰੀਕੇ ਰਹੇ ਹਨ, ਜਿਨ•ਾਂ ‘ਚੋਂ ਇਹ ਕਦੇ ਬਾਹਰ ਨਹੀਂ ਨਿਕਲ ਪਾਏ ਤੇ ਸਿੱਟੇ ਵਜੋਂ ਇਨ•ਾਂ ਦੀ ਅਗਵਾਈ ‘ਚ ਅੱਜ ਸੂਬਾ ਕਰਜੇ ਹੇਠ ਹੈ।
ਬਾਦਲ ਦੇ ਦਾਅਵਿਆਂ ਕਿ ਉਹ ਆਪਣੀ ਅਸਲੀ ਜਨਮ ਤਰੀਖ ਭੁੱਲ ਚੁੱਕੇ ਹਨ, ‘ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸੇ ਮੁਸ਼ਕਿਲ ਸਵਾਲ ਦਾ ਜਵਾਬ ਦੇਣ ਤੋਂ ਬੱਚਣ ਲਈ ਅਗਿਆਨਤਾ ਜਾਹਿਰ ਕਰਨਾ ਜਾਂ ਫਿਰ ਭੁੱਲਣ ਦਾ ਦਾਅਵਾ ਕਰਨਾ ਬਾਦਲ ਦੀ ਚਰਿੱਤਰ ਦੀ ਵਿਸ਼ੇਸ਼ਤਾ ਹੈ। ਉਨ•ਾਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੀ ਜਨਮ ਦੀ ਤਰੀਖ ਨੂੰ ਯਾਦ ਨਹੀਂ ਰੱਖ ਸਕਦਾ, ਉਸ ਕੋਲ ਸ਼ਾਸਨ ਚਲਾਉਣ ਦਾ ਕੋਈ ਅਧਿਕਾਰ ਨਹੀਂ ਹੈ।
ਉਨ•ਾਂ ਨੇ ਬਾਦਲ ਦੇ 87 ਵਰਿ•ਆਂ ਦਾ ਹੋਣ ਸਬੰਧੀ ਦਾਅਵਿਆਂ ‘ਤੇ ਸਵਾਲ ਕਰਦਿਆਂ ਕਿਹਾ ਕਿ ਉਹ (ਬਾਦਲ) ਉਨ•ਾਂ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਦੇ ਸਹੁਰੇ ਸਰਦਾਰ ਸੁਖਿੰਦਰਪਾਲ ਸਿੰਘ ਮਾਨ ਦੇ ਐਫ.ਸੀ ਕਾਲਜ਼, ਲਾਹੌਰ ‘ਚ ਸਹਿਪਾਠੀ ਸਨ, ਜਿਹੜੇ ਹਾਲੇ ਹੀ ‘ਚ 93 ਸਾਲਾਂ ਦੀ ਉਮਰ ‘ਚ ਗੁਜ਼ਰ ਗਏ। ਕਿਵੇਂ ਹੋ ਸਕਦਾ ਹੈ ਕਿ ਇਕੋ ਜਮਾਤ ‘ਚ ਰਹਿਣ ਦੇ ਬਾਵਜੂਦ ਸਰਦਾਰ ਮਾਨ 93 ਤੇ ਬਾਦਲ ਸਿਰਫ 87 ਵਰਿ•ਆਂ ਦੇ ਸਨ। ਉਨ•ਾਂ ਨੇ ਕਿਹਾ ਕਿ ਬਾਦਲ ਦੀ ਉਮਰ ਉਨ•ਾਂ ਦੇ ਦੱਸਵੀਂ ਦੇ ਸਰਟੀਫਿਕੇਟ ਤੇ ਐਫ.ਸੀ ਕਾਲਜ਼ ਲਹੌਰ ਦੇ ਰਿਕਾਰਡਾਂ ‘ਚ ਵੀ ਦਰਜ਼ ਹੋਣੀ ਚਾਹੀਦੀ ਹੈ।

Facebook Comment
Project by : XtremeStudioz