Close
Menu

ਕੈਪਟਨ ਅਮਰਿੰਦਰ ਸਿੰਘ ਡੇਰਾ ਬਿਆਸ ਪੁੱਜੇ

-- 04 April,2019

ਰਈਆ, ਅੱਜ ਬਾਅਦ ਦੁਪਹਿਰ 12.40 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ’ਤੇ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ। ਉਹ ਪੌਣੇ ਦੋ ਘੰਟੇ ਡੇਰੇ ਅੰਦਰ ਰਹੇ। ਇਹ ਕਿਆਸ ਲਾਗਏ ਜਾ ਰਹੇ ਹਨ ਕਿ ਉਨ੍ਹਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਲੋਕ ਸਭਾ ਚੋਣਾਂ ਜਿੱਤਣ ਲਈ ਆਸ਼ੀਰਵਾਦ ਲਿਆ। ਮੁੱਖ ਮੰਤਰੀ ਕਰੀਬ ਪੌਣੇ ਤਿੰਨ ਵਜੇ ਹੈਲੀਕਾਪਟਰ ਰਾਹੀਂ ਇਥੋਂ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਬਿਆਸ ਕਿਸੇ ਵੀ ਸਿਆਸੀ ਪਾਰਟੀ ਦੇ ਸਮਰਥਨ ਦਾ ਐਲਾਨ ਨਹੀਂ ਕਰਦਾ ਪਰ ਚੋਣਾਂ ਕਾਰਨ ਅਕਸਰ ਨੇਤਾਵਾਂ ਦੇ ਲੀਡਰਾਂ ਦਾ ਆਣਾ-ਜਾਣਾ ਲੱਗਿਆ ਰਹਿੰਦਾ ਹੈ।

Facebook Comment
Project by : XtremeStudioz