Close
Menu

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੱਛ ਸਰਵੇਖਣ-2019 ’ਚ ਪੰਜਾਬ ਦੇ ਨੰਬਰ ਵਿੱਚ ਸੁਧਾਰ ਆਉਣ ਲਈ ਸੈਨੀਟੇਸ਼ਨ ਵਿਭਾਗ ਤੇ ਲੋਕਾਂ ਨੂੰ ਵਧਾਈ

-- 06 March,2019

ਚੰਡੀਗੜ, 6 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਭਰ ਵਿੱਚ ਸਾਫ ਸਫਾਈ ਦੇ ਸਬੰਧ ਵਿੱਚ ਪੰਜਾਬ ਦੀ ਕਾਰਗੁਜਾਰੀ ਵਿੱਚ ਸੁਧਾਰ ਹੋਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਵਧਾਈ ਦਿੱਤੀ ਹੈ। ਇਹ ਪ੍ਰਗਟਾਵਾ ਸਵੱਛ ਸਰਵੇਖਣ-2019 ’ਚ ਹੋਇਆ ਹੈ।
ਇਸ ਸ਼੍ਰੇਣੀ ਵਿੱਚ ਸੂਬਾ ਪਿਛਲੇ ਸਾਲ ਦੇ 9ਵੇਂ ਸਥਾਨ ਤੋਂ 7ਵੇਂ ਸਥਾਨ ’ਤੇ ਆ ਗਿਆ ਹੈ ਅਤੇ ਸਰਵੇ ਦੇ ਅਨੁਸਾਰ ਇਸ ਨੇ ਉੱਤਰ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਰਵੇਖਣ ਦੇ ਐਲਾਨੇ ਗਏ ਨਤੀਜੇ ਅਨੁਸਾਰ 1 ਲੱਖ ਤੋਂ ਵਧ ਜਨਸੰਖਿਆ ਵਾਲੇ ਸ਼ਹਿਰਾਂ ਵਿਚੋਂ ਨਵਾਂ ਸ਼ਹਿਰ ਉਤਰੀ ਜੋਨ ਦਾ ਸਭ ਤੋਂ ਸਾਫ ਸੁਥਰਾ ਸ਼ਹਿਰ ਐਲਾਨਿਆ ਗਿਆ ਹੈ। ਇਸ ਦੇ ਨਾਲ ਇਸ ਨੇ ਕੂੜਾ-ਕਰਕਟ ਮੁਕਤ ਸ਼ਹਿਰ ਲਈ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ ਹੈ।
ਇਸ ਤੋਂ ਇਲਾਵਾ ਦੋ ਸ਼ਹਿਰੀ ਸਥਾਨਿਕ ਸੰਸਥਾਵਾਂ-ਦਿੜਬਾ ਅਤੇ ਅੰਮਿ੍ਰਤਸਰ ਕੈਂਟ- ਨੇ ਸੈਨੀਟੇਸ਼ਨ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੇ ਸ਼ਹਿਰਾਂ ਦਾ ਅਵਾਰਡ ਪ੍ਰਾਪਤ ਕੀਤਾ ਹੈ। 6 ਹੋਰ ਸ਼ਹਿਰਾਂ ਜ਼ੀਰਾ, ਖਰੜ, ਭੋਗ ਪੁਰ, ਜਲੰਧਰ ਕੈਂਟ, ਭਾਈ ਰੂਪਾ ਅਤੇ ਰੂਪਨਗਰ ਨੂੰ ਸੈਨੀਟੇਸ਼ਨ ਵਿੱਚ ਪ੍ਰਸ਼ੰਸਾ ਪੱਤਰ/ਮੀਮੈਂਟੋ ਪ੍ਰਾਪਤ ਹੋਏ ਹਨ।
ਮੁੱਖ ਮੰਤਰੀ ਨੇ ਬਠਿੰਡਾ ਅਤੇ ਪਟਿਆਲਾ ਨੂੰ ਦੇਸ਼ ਦੇ 100 ਸ਼ਹਿਰਾਂ ਵਿੱਚੋਂ ਸਾਫ ਸੁਥਰੇ ਸ਼ਹਿਰਾਂ ਵਿੱਚ ਲਿਆਉਣ ਲਈ ਵਿਭਾਗ ਨੂੰ ਵਧਾਈ ਦਿੱਤੀ ਹੈ। ਇਨਾਂ ਦਾ ਕ੍ਰਮਵਾਰ 31ਵਾਂ ਅਤੇ 71ਵਾਂ ਸਥਾਨ ਆਇਆ ਹੈ।
ਗੌਰਤਲਬ ਹੈ ਕਿ ਸਵੱਛ ਸਰਵੇਖਣ-2019 ਦੇ ਹੇਠ ਕੁੱਲ 4231 ਸ਼ਾਹਿਰੀ ਸਥਾਨਿਕ ਸੰਸਥਾਵਾਂ ਦਾ ਸਰਵੇਖਣ ਕੀਤਾ ਗਿਆ ਹੈ ਜਿਨਾਂ ਵਿੱਚੋਂ 1020 ਉਤਰੀ ਜੋਨ ਵਿੱਚ ਹਨ। ਇਨਾਂ ਵਿੱਚੋਂ ਪੰਜਾਬ ਦੀਆਂ 32 ਸ਼ਹਿਰੀ ਸਥਾਨਿਕ ਸੰਸਥਾਵਾਂ ਉਪਰਲੇ 100 ਸਥਾਨਾਂ ਵਿੱਚ ਆਈਆਂ ਹਨ।
ਇਸ ਸਬੰਧ ਵਿੱਚ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਸਾਫ ਸਫਾਈ ਅਤੇ ਸਮੁੱਚੇ ਸਿਹਤ ਮਾਪਦੰਡਾਂ ਨੂੰ ਭਵਿੱਖ ਵਿੱਚ ਹੋਰ ਉਚਿਆਉਣ ਲਈ ਲੋਕ ਲਗਾਤਾਰ ਸਰਗਰਮ ਰਹਿਣਗੇ। ਉਨਾਂ ਕਿਹਾ ਕਿ ਇਸ ਰੈਂਕਿੰਗ ਨਾਲ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਸਾਫ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਿਸ਼ਨ ਵਿੱਚ ਲੋਕਾਂ ਦੇ ਖੁਲ ਦਿੱਲੀ ਵਾਲੇ ਸਹਿਯੋਗ ਅਤੇ ਸਮਰਥਣ ਨੂੰ ਮਾਨਤਾ ਮਿਲੀ ਹੈ।

Facebook Comment
Project by : XtremeStudioz