Close
Menu

ਕੈਪਟਨ ਤੇ ਬਾਜਵਾ ’ਚ ਕਿਸਾਨੀ ਮੁੱਦਿਆਂ ’ਤੇ ਵੀ ਵਖਰੇੇਵੇਂ

-- 21 August,2015

ਚੰਡੀਗੜ੍ਹ, ਪੰਜਾਬ ਕਾਂਗਰਸ ਦੀ ਧੜੇਬੰਦੀ ਨਿੱਤ ਨਵਾਂ ਰੂਪ ਲੈ ਰਹੀ ਹੈ। ਕਾਂਗਰਸੀਅਾਂ ’ਚ ਅਾਪਸ ਵਿੱਚ ਹੀ ਨਹੀਂ ਬਲਕਿ ਅਕਾਲੀ-ਭਾਜਪਾ ਸਰਕਾਰ ਖ਼ਿਲਾਫ਼ ਕੀਤੇ ਜਾਣ ਵਾਲੇ ਵੱਖ ਵੱਖ ਐਕਸ਼ਨਾਂ ਤੋਂ ਵੀ ਵਖਰੇਵੇਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਪ੍ਰਾਈਵੇਟ ਖੰਡ ਮਿਲਾਂ ਬੰਦ ਕਰਨ ਅਤੇ ਕਿਸਾਨਾਂ ਨੂੰ ਬਕਾੲੇ ਨਾ ਦੇਣ ਖ਼ਿਲਾਫ਼ 25 ਅਗਸਤ ਨੂੰ ਫਗਵਾੜਾ ਵਿੱਚ ਖੰਡ ਮਿਲ ਦਾ ਘਿਰਾਓ ਕਰਨ ਦਾ ਅੈਲਾਨ ਕੀਤਾ ਹੈ, ੳੁਥੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਮੁੱਦਿਆਂ ਨੂੰ ਲੈ ਕੇ 21 ਅਗਸਤ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨਗੇ। ਸ੍ਰੀ ਬਾਜਵਾ ਨੇ ੲਿਹ ਅੈਲਾਨ ਅੱਜ ੲਿਥੇ ਪੰਜਾਬ ਕਾਂਗਰਸ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ੲਿਸ ਮੌਕੇ ੳੁਨ੍ਹਾਂ ਜੀਅੈਸਟੀ ਦੇ ਮੁੱਦੇ ’ਤੇ ਕੈਪਟਨ ਤੇ ਭੱਠਲ ਵੱਲੋੋਂ ਕੀਤੀ ਜਾ ਰਹੀ ਬਿਅਾਨਬਾਜ਼ੀ ’ਤੇ ਵੀ ਸਵਾਲ ੳੁਠਾੲੇ। ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਵੀ ੳੁਨ੍ਹਾਂ ਦੇ ਨਾਲ ਮੌਜੂਦ ਸਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਧਰਨਿਆਂ, ਰੈਲੀਆਂ ਅਤੇ ਦੋ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਛੇ ਮਹੀਨਿਆਂ ਦੀ ਪੈਦਲ ਯਾਤਰਾ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਵਿਧਾਇਕ ਅਤੇ ਹੋਰ ਸੀਨੀਅਰ ਆਗੂ ਹਿੱਸਾ ਲੈਣਗੇ। ਜੀਅੈਸਟੀ ਦੇ ਮੁੱਦੇ ’ਤੇ ਪਾਰਟੀ ਦੇ ਦੋ ਸੀਨੀਅਰ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਵਿਚਾਲੇ ਛਿੜੇ ਵਿਵਾਦ  ਦੀ ਗੱਲ ਕਰਦਿਅਾਂ ਬਾਜਵਾ ਨੇ ਕਿਹਾ ਕਿ ੳੁਹ ੲਿਸ ਮਾਮਲੇ ਵਿੱਚ ਪਾਰਟੀ ਹਾਈਕਮਾਂਡ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ੳੁਨ੍ਹਾਂ ਸਾਬਕਾ ਮੁੱਖ ਮੰਤਰੀ ਭੱਠਲ ਦੇ ਸਟੈਂਡ ਨੂੰ ਵੀ ਸਹੀ ਦੱਸਿਅਾ।   ੳੁਂਜ ੳੁਨ੍ਹਾਂ  ਦੋਵਾਂ ਅਾਗੂਅਾਂ ਨੂੰ ਜਨਤਕ ਤੌਰ ’ਤੇ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਨਾ ਕਰਨ ਦੀ ਅਪੀਲ ਕੀਤੀ। ੳੁਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਦੇ ਅਕਸ ਨੂੰ ਢਾਹ ਲਗਦੀ ਹੈ।  ਸ੍ਰੀ ਬਾਜਵਾ ਨੇ ਫਗਵਾੜਾ ਖੰਡ ਮਿੱਲ ਦੀ ਗੱਲ ਕਰਦਿਅਾਂ ਕਿਹਾ ਕਿ ਇਸ ਮਿੱਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਬੇਨਾਮੀ ਸ਼ੇਅਰ ਹਨ। ਉਨ੍ਹਾਂ ਕਿਹਾ ਕਿ ਖੰਡ ਮਿਲਾਂ ਬੰਦ ਕੀਤੇ ਜਾਣ ਦੇ ਮੁੱਦੇ ’ਤੇ ਮੁੱਖ ਮੰਤਰੀ ਸਮੇਤ ਭਾਰਤੀ ਕਿਸਾਨ ਯੂਨੀਅਨ ਨੇ ਵੀ ਚੁੱਪੀ ਧਾਰੀ ਹੋੲੀ ਹੈ ਜਿਸ ਕਰਕੇ ਕਾਂਗਰਸ ਨੇ 25 ਅਤੇ 28 ਅਗਸਤ ਨੂੰ ਖੰਡ ਮਿੱਲ ਦੇ ਘਿਰਾਓ ਦਾ ਫੈਸਲਾ ਕੀਤਾ ਹੈ।

ਮਹਿਲਾ ਵਿਧਾੲਿਕਾਂ ਵੱਲੋਂ ਭੱਠਲ ਦੇ ਬਿਅਾਨ ਦੀ ਨਿਖੇਧੀ:  ਕਾਂਗਰਸ ਪਾਰਟੀ ਦੀਆਂ ਪੰਜ ਮਹਿਲਾ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਅਕਾਲੀਅਾਂ ਦੀ ਮਦਦ ਨਾਲ ਚੋਣ ਜਿੱਤਣ ਦੇ ਲਾੲੇ ਦੋਸ਼ਾਂ ਦੀ ਨਿਖੇਧੀ ਕੀਤੀ ਹੈ। ਮਹਿਲਾ ਵਿਧਾੲਿਕਾਂ ਕਰਨ ਬਰਾੜ, ਅਰੁਣਾ ਚੌਧਰੀ, ਹਰਚੰਦ ਕੌਰ, ਪ੍ਰਨੀਤ ਕੌਰ ਅਤੇ ਗੁਰਇਕਬਾਲ ਕੌਰ ਬਬਲੀ ਨੇ ਕਿਹਾ ਕਿ ਭੱਠਲ ਨੂੰ ਅਜਿਹੇ ਦੋਸ਼ ਲਾਉਣ ਦਾ ਕੋਈ ਨੈਤਿਕ ਹੱਕ ਨਹੀਂ ਹੈ ਕਿੳੁਂਕਿ ਉਹ ਖ਼ੁਦ ਲਹਿਰਾਗਾਗਾ ਹਲਕੇ ਤੋਂ ਅਕਾਲੀਆਂ ਦੀ ਮਦਦ ਨਾਲ ਜਿੱਤਦੇ ਰਹੇ ਹਨ।
ਕੈਪਟਨ ਵੱਲੋਂ ਬਾਦਲ ਦੀ ਕੋਠੀ ਦਾ ਘਿਰਾਓ ਭਲਕੇ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਗੰਨੇ ਦਾ ਬਕਾੲਿਅਾ ਅਤੇ ਬੇਮੌਸਮੇ ਮੀਂਹ ਨਾਲ ਹੋੲੇ ਕਣਕ ਦੇ ਨੁਕਸਾਨ ਦਾ ਮੁਅਾਵਜ਼ਾ ਨਾ ਦੇਣਾ ਕਿਸਾਨਾਂ ਨਾਲ ਵੱਡੀ ਬੇੲਿਨਸਾਫ਼ੀ ਹੈ। ੳੁਨ੍ਹਾਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ 21 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕਰਦਿਅਾਂ ਸਾਰੇ ਸਾਬਕਾ ਤੇ ਮੌਜੂਦਾ ਵਿਧਾਇਕਾਂ, ਸੰਸਦ ਮੈਂਬਰਾਂ, ਪ੍ਰਦੇਸ਼ ਕਾਰਜਕਾਰਨੀ ਅਤੇ ਜ਼ਿਲ੍ਹਾ ਕਾਂਗਰਸ ਕਾਰਜਕਾਰਨੀ ਦੇ ਮੈਂਬਰਾਂ ਤੇ ਹੋਰਨਾਂ ਆਗੂਆਂ ਨੂੰ ਘਿਰਾਓ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ

Facebook Comment
Project by : XtremeStudioz