Close
Menu

ਕੈਪਟਨ ਤੇ ਬਾਜਵਾ ਦੀ ਲਡ਼ਾੲੀ ਦਾ ਸਾਨੂੰ ਫਾਇਦਾ: ਸੇਖਵਾਂ

-- 19 June,2015

ਕਾਹਨੂੰਵਾਨ, 19 ਜੂਨ
ਹਲਕਾ ਕਾਦੀਆਂ ਵਿੱਚ ਕਾਂਗਰਸ ਆਗੂ ਰਮੇਸ਼ ਗੁਲਾਟੀ ਨੇ ਸਾਥੀਆਂ ਸਮੇਤ ਜਥੇਦਾਰ ਸੇਵਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਗੁਲਾਟੀ ਪਰਿਵਾਰ ਵੱਲੋਂ ਆਪਣੇ ਕਾਹਨੂੰਵਾਨ ਸਥਿਤ ਸ਼ੈਲਰ ਵਿੱਚ ਇੱਕ ਸਮਾਗਮ ਕਰਵਾਇਆ ਜਿਸ ਵਿੱਚ ਜਥੇਦਾਰ ਸੇਖਵਾਂ, ਜਰਨੈਲ ਸਿੰਘ ਮਾਹਲ ਅਤੇ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਹੋਰ ਅਹੁਦੇਦਾਰਾਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਜਥੇਦਾਰ ਸੇਖਵਾਂ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਆਉਣ ਵਾਲੇ ਹਰ ਵਿਅਕਤੀ ਦਾ ਮਾਣ ਸਤਿਕਾਰ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਰਕਰ ਅਤੇ ਆਗੂ ਪਾਰਟੀ ਲਈ ਮਿਹਨਤ ਕਰਦੇ ਹਨ, ਪਾਰਟੀ ਸਮਾਂ ਆਉਣ ਉੱਤੇ ਸਨਮਾਨਯੋਗ ਅਹੁਦੇ ਦੇ ਕੇ ਸਮੇਂ ਸਮੇਂ ਉੱਤੇ ਨਿਵਾਜਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਾਂਗਰਸ ਪੰਜਾਬ ਵਿੱਚ ਅਖੀਰਲੇ ਦਮ ਗਿਣ ਰਹੀ ਹੈ ਕਿਉਂਕਿ ਜਿਸ ਘਰ ਵਿੱਚ ਲੜਾਈ ਪੈ ਜਾਵੇ, ਉਹ ਨਿਵਾਣਾਂ ਵੱਲ ਜਾਂਦਾ ਹੈ। ੳੁਨ੍ਹਾਂ ਕਿਹਾ ਕਿ ਕੈਪਟਨ ਅਤੇ ਬਾਜਵਾ ਦੀ ਲੜਾਈ ਵਿੱਚ ਅਕਾਲੀ ਦਲ ਨੂੰ ਸਿੱਧਾ ਫ਼ਾਇਦਾ ਪਹੁੰਚ ਰਿਹਾ ਹੈ ਕਿਉਂਕਿ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਜੋਗਿੰਦਰ ਸਿੰਘ ਛੀਨਾ, ਪ੍ਰਦੀਪ ਠਾਕੁਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਰਾਜੂ ਮਾਲੀਆ, ਉਪ ਚੇਅਰਮੈਨ ਕੁਲਵੰਤ ਸਿੰਘ ਭਾਟੀਆ, ਸਰਪੰਚ ਮਲਕੀਤ ਸਿੰਘ ਬਿੱਲਾ, ਸਰਪੰਚ ਜਸਪਾਲ ਸਿੰਘ ਕਾਹਨੂੰਵਾਨ, ਸਰਪੰਚ ਪਵਨ ਸਿੰਘ, ਸਰਪੰਚ ਸੁਖਦੇਵ ਸਿੰਘ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਸ਼ਰੀਫ਼ ਮਸੀਹ, ਸਰਪੰਚ ਰਸ਼ਪਾਲ ਸਿੰਘ ਠਾਕੁਰ, ਸਾਹਿਬ ਠਾਕੁਰ, ਅਨਿਲ ਤਿਵਾੜੀ, ਸੁਰਿੰਦਰ ਸਿੰਘ ਬੱਲ, ਸਰਪੰਚ ਦਲਬੀਰ ਸਿੰਘ, ਸਰਪੰਚ ਕੰਵਲਜੀਤ ਸਿੰਘ ਕੋਟ ਯੋਗ ਰਾਜ, ਪੰਚ ਸ਼ਾਮ ਸਿੰਘ, ਕਪਿਲ ਦੇਵ ਗੁਲਾਟੀ, ਪੀਏ ਰਵਿੰਦਰ ਸਿੰਘ, ਪੀਏ ਰਜਿੰਦਰ ਸਿੰਘ, ਅਜਾਇਬ ਸਿੰਘ ਸੰਧੂ, ਸੰਮਤੀ ਮੈਂਬਰ ਰਮੇਸ਼ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

Facebook Comment
Project by : XtremeStudioz