Close
Menu

ਕੈਪਟਨ ਤੇ ਬਾਜਵਾ ਦੀ ਲਡ਼ਾੲੀ ਹੱਦਾਂ ਟੱਪੀ

-- 23 September,2015

ਨਵੀਂ ਦਿੱਲੀ, 23 ਸਤੰਬਰ
ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਲਡ਼ਾੲੀ ਅਾਪਣੇ ਸਿਖ਼ਰ ’ਤੇ ਹੈ ਤੇ ੲਿਸ ਲਡ਼ਾੲੀ ਨੇ ਪਾਰਟੀ ਹਾੲੀ ਕਮਾਨ ਨੂੰ ਫਿਕਰ ਵਿੱਚ ਪਾੲਿਅਾ ਹੋੲਿਅਾ ਹੈ। ਹਾੲੀ ਕਮਾਨ ਨੂੰ ਲਗਦਾ ਹੈ ਕਿ ਜੇ ਦੋਵਾਂ ਨੂੰ ਚੁੱਪ ਨਾ ਕਰਵਾੲਿਅਾ ਗਿਅਾ ਤਾਂ ਸਾਲ 2017 ਦੀਅਾਂ ਰਾਜ ਵਿਧਾਨ ਸਭਾ ਚੋਣਾਂ ਵਿੱਚ ੳੁਸ ਨੂੰ ਨਮੋਸ਼ੀ ਝੱਲਣੀ ਪੈ ਸਕਦੀ ਹੈ। ੲਿਸ ਲੲੇ ੳੁਸ ਨੇ ੲਿਸ ਲਡ਼ਾੲੀ ਨੂੰ ਮੰਦਭਾਗਾ ਤੇ ਪਾਰਟੀ ਹਿੱਤਾਂ ਦੇ ਖ਼ਿਲਾਫ਼ ਕਰਾਰ ਦਿੰਦਿਅਾਂ ਦੋਵਾਂ ਨੇਤਾਵਾਂ ਨੂੰ ਚੁੱਪ ਰਹਿ ਦਾ ਹੁਕਮ ਦਿੱਤਾ ਹੈ। ਸ੍ਰੀ ਬਾਜਵਾ ਨੇ ਦੋਸ਼ ਲਾਉਂਦਿਅਾਂ ਲੀਡਰਸ਼ਿਪ ਨੂੰ ਅਾਗਾਹ ਕੀਤਾ ਹੈ ਕਿ ਕੈਪਟਨ ਨੂੰ ਪਾਰਟੀ ਦੀ ਅਗਵਾੲੀ ਸੌਂਪਣ ਦੀ ਗਲਤੀ ਕੀਤੀ ਗੲੀ ਤਾਂ ੳੁਹ ਪਾਰਟੀ ਨੂੰ ੳੁਸੇ ਤਰ੍ਹਾਂ ਤੋਡ਼ਣਗੇ ਜਿਵੇਂ 1982 ਵਿੱਚ ਭਜਨ ਲਾਲ ਜਨਤਾ ਪਾਰਟੀ ਤੋਡ਼ੀ ਸੀ। ੲਿਸ ਲੲੀ ੳੁਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ। ੲਿਸ ’ਤੇ ਕੈਪਟਨ ਨੇ ਕਿਹਾ ਹੈ ਕਿ ਬਾਜਵਾ ਨਿਰਾਸ਼ਾ ਦੇ ਅਲਮ ਵਿੱਚ ਹਨ ਤੇ ੳੁਨ੍ਹਾਂ ਨੂੰ ਅਾਪਣਾ ਸਿਅਾਸੀ ਜੀਵਨ ਹਨੇਰੇ ਵਿੱਚ ਨਜ਼ਰ ਅਾ ਰਿਹਾ ਹੈ। ੳੁਨ੍ਹਾਂ ਕਿਹਾ ਕਿ ੲਿਹ ਬੰਦਾ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਕਿਉਂਕਿ ੲਿਸ ਦੇ ਡੀਅੈਨੲੇ ਵਿੱਚ ਧੋਖਾ ਦੇਣਾ ਹੈ। ਸ੍ਰੀ ਬਾਜਵਾ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਕੲੀ ਵਿਧਾੲਿਕਾਂ ਨੂੰ ਨਾਲ ਲੈਕੇ ਅਗਲੇ ਸਾਲ ਵਿਸਾਖੀ ’ਤੇ ਤਲਵੰਡੀ ਸਾਬੋ ਵਿੱਚ ਪੰਜਾਬ ਵਿਕਾਸ ਪਾਰਟੀ ਬਣਾ ਰਹੇ ਹਨ ਤੇ ੲਿਹ ਪਾਰਟੀ ਭਾਜਪਾ ਨਾਲ ਖਡ਼੍ਹ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ੲਿਸ ਦਾਅਵੇ ਬਾਰੇ ਕਾਂਗਰਸ ਨੇ ਕੋੲੀ ਪ੍ਰਤੀਕਿਰਿਅਾ ਨਹੀਂ ਕੀਤੀ। ਕਾਂਗਰਸ ਦੇ ਪੰਜਾਬ ਮਾਮਲਿਅਾਂ ਬਾਰੇ ੲਿੰਚਾਰਜ ਸ਼ਕੀਲ ਅਹਿਮਦ ਨੇ ਕਿਹਾ ਹੈ ਕਿ ਸੀਨੀਅਰ ਨੇਤਾਵਾਂ ਵੱਲੋਂ ਅਜਿਹੀਅਾਂ ਟਿੱਪਣੀਅਾਂ ਮੰਦਭਾਗੀਅਾਂ ਤੇ ਪਾਰਟੀ ਲੲੀ ਘਾਤਕ ਹਨ। ੲਿਨ੍ਹਾਂ ਦੋਵਾਂ ਨੇਤਾਵਾਂ ਨੂੰ ਕਿਹਾ ਗਿਅਾ ਹੈ ਕਿ ੳੁਹ ਚੁੱਪ ਰਹਿਣ। ਦੂਜੇ ਪਾਸੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਅਾ ਗਾਂਧੀ ੲਿਸ ਲਡ਼ਾੲੀ ਨੂੰ ਬਡ਼ੀ ਗੰਭੀਰਤਾ ਨਾਲ ਲੈ ਰਹੇ ਹਨ ਤੇ ੲਿਸੇ ਕਰਕੇ ੳੁਨ੍ਹਾਂ  ਭਲਕੇ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਅੱਜ ਸ਼ਾਮ ਸ੍ਰੀ ਅਹਿਮਦ ਨਾਲ ਪੰਜਾਬ ਕਾਂਗਰਸ ਬਾਰੇ ਚਰਚਾ ਕੀਤੀ। ੲਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਜੋ ਹਫਤੇ ਲੲੀ ਨਿੱਜੀ ਫੇਰੀ ਲੲੀ ਅੱਜ ਲੰਡਨ ਰਵਾਨਾ ਹੋੲੇ ਹਨ, ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਅਾਂ ਕਿਹਾ ਕਿ ੲਿਹ ਸਾਰੇ ਬਾਜਵਾ ਦੇ ਭਰਮ ਦੀ ੳੁਪਜ ਹਨ। ੳੁਨ੍ਹਾਂ ਦੀ ਨਮੋੋਸ਼ੀ ਵਿੱਚੋਂ ੲਿਹ ਗੱਲਾਂ ਨਿਕਲ ਰਹੀਅਾਂ ਹਨ। ਜੇ ੳੁਹ ਅਜਿਹੀਅਾਂ ਬੇਤੁਕੀਅਾਂ ਗੱਲਾਂ ਕਰਨ ਨਾਲੋਂ ਪਾਰਟੀ ਲੲੀ ਕੰਮ ਕਰਦੇ ਤਾਂ ੳੁਨ੍ਹਾਂ ਨੂੰ ਅਾਪਣੀ ਕੁੁਰਸੀ ਜਾਂਦੀ ਨਜ਼ਰ ਨਹੀਂ ਸੀ ਅਾੳੁਣੀ। ਸ੍ਰੀ ਬਾਜਵਾ ਵੱਲੋਂ ੳੁਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕੀਤੀ ਜਾ ਰਹੀ ਮੰਗ ਬਾਰੇ ਕੈਪਟਨ ਨੇ ਕਿਹਾ ਕਿ ਜਿਹਡ਼ਾ ਬੰਦਾ ਅਾਪਣੀ ਸੰਸਦੀ ਸੀਟ ਹਾਰ ਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚੋਂ ੳੁਤਰ ਗਿਅਾ ਹੈ ੳੁਹ ਦੂਜਿਅਾਂ ਨੂੰ ਪਾਰਟੀ ਵਿੱਚੋਂ ਕੱਢਣ ਵਰਗੀ ਮੰਗ ਕਰਕੇ ਅਾਪਣੀ ਬੇਚਾਰਗੀ ਹੀ ਦਿਖਾ ਰਿਹਾ ਹੈ। ੳੁਹ ਪਾਰਟੀ ਪ੍ਰਧਾਨ ਦੀ ਥਾਂ ਕਿਸੇ ਹੋਰ ਦਾ ਵਿਸ਼ਵਾਸਪਾਤਰ ਬਣਨ ਦੀ ਕੋਸ਼ਿ਼ਸ਼ ਵਿੱਚ ਹੈ ਪਰ ਸੱਚਾੲੀ ੲਿਹ ਹੈ ਕਿ ੳੁਹ ਕਿਸੇ ਦੇ ਵੀ ਵਿਸ਼ਵਾਸ਼ਪਾਤਰ ਨਹੀਂ ਬਣ ਸਕਦੇ ਕਿਉਂਕਿ ਦਗਾ ਦੇਣਾ ੳੁਨ੍ਹਾਂ ਦੇ ਡੀਅੈਨੲੇ ਵਿੱਚ ਹੈ।

Facebook Comment
Project by : XtremeStudioz