Close
Menu

ਕੈਪਟਨ ਦੀ ‘ਪੰਜਾਬ ਬਚਾਓ’ ਮੁਹਿੰਮ ਰਾਜਨੀਤਕ ਪਰਿਵਰਤਨ ਦਾ ਮੁੱਢ ਬੰਨ੍ਹੇਗੀ: ਜਾਖੜ

-- 28 June,2015

ਬੰਗਾ, ‘ਅਕਾਲੀ-ਭਾਜਪਾ ਭਜਾਓ, ਪੰਜਾਬ ਬਚਾਓ’ ਮੁਹਿੰਮ ਤਹਿਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 1 ਜੁਲਾਈ ਨੂੰ ਜਲੰਧਰ ਤੋਂ ਸ਼ੁਰੂ ਕੀਤੀ ਜਾ ਰਹੀ ਸੰਪਰਕ ਮੁਹਿੰਮ ਸੂਬੇ ਅੰਦਰ ਵੱਡੇ ਪੱਧਰ ’ਤੇ ਰਾਜਸੀ ਤਬਦੀਲੀ ਦਾ ਮੁੱਢ ਬੰਨ੍ਹੇਗੀ।  ਇਹ ਪ੍ਰਗਟਾਵਾ ਇਥੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕੀਤਾ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਨੂੰ ਪਾਰਟੀ ਹਾਈਕਮਾਂਡ ਦੀ ਸਹਿਮਤੀ ਪ੍ਰਾਪਤ ਹੈ ਅਤੇ ਇਹ ਕਿਸੇ ਧੜੇ ਦਾ ਨਹੀਂ ਸਗੋਂ ਸੂਬੇ ਨੂੰ ਸਿਆਸੀ ਤੇ ਸਮਾਜਿਕ ਅਲਾਮਤਾਂ ਤੋਂ ਨਿਜਾਤ ਪਾਉਣ ਲਈ ਸਾਂਝੇ ਤੌਰ ’ਤੇ ਉਲੀਕਿਆ ਗਿਆ ਹੈ। ਇੱਕ ਸਵਾਲ  ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਕਤ ਚੇਤਨਾ ਯਾਤਰਾ ਸਾਰੇ ਹਲਕਿਆਂ ’ਚ ਜਾਵੇਗੀ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਲੋਕਾਂ ਨੂੰ ਚੇਤਨ ਕਰਦਿਆਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਤਬਦੀਲੀ ਦਾ ਸੱਦਾ ਦਿੱਤਾ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ‘ਮਹਿਲਾ ਸੁਰੱਖਿਆ’ ਅਤੇ ‘ਬੇਟੀ ਬਚਾਓ’ ਵੱਖ ਵੱਖ ਮੁਹਿੰਮਾਂ ਛੇੜੀਆਂ ਜਾ ਰਹੀਆਂ ਹਨ ਦੂਜੇ ਬੰਨ੍ਹੇ ਵੱਖ ਵੱਖ ਥਾਵਾਂ ’ਤੇ ਦਲਿਤ ਬੇਟੀਆਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਸੂਬਾ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਉਨ੍ਹਾਂ ਸਿੱਖਿਆ ਪ੍ਰੋਵਾੲੀਡਰ ਰਜਨੀ ਨਾਲ ਹੋਈ ਵਧੀਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਘਟਨਾ ਸਬੰਧੀ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵਲੋਂ ਕੋਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ੳੁਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰ ਪਾਸੇ ਮਾਫ਼ੀਏ ਦੀ ਭਰਮਾਰ ਹੈ ਅਤੇ ਆਮ ਆਦਮੀ ਦਾ ਜੀਣਾ ਮੁਹਾਲ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਨੂੰ ਨੱਥ ਪਾਉਣ ਲਈ ਟਾਅਰਾਂ ਮਾਰਨ ਵਾਲੀ ਸਰਕਾਰ ਫਰਜ਼ੀ ਕਾਰਵਾਈ ਕਰ ਰਹੀ ਹੈ ਜਦਕਿ ਨਸ਼ੇ ਦਾ ਕਰੋਬਾਰ ਅਜੇ ਵੀ ਸੂਬੇ ਦੀ ਜਵਾਨੀ ਤਬਾਅ ਕਰਨ ’ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਬੇਰੁਜ਼ਗਾਰੀ ਹੱਦਾਂ ਟੱਪ ਗਈ ਹੈ, ਬੁਢਾਪਾ ਪੈਨਸ਼ਨਾਂ ਵੀ ਨਹੀਂ ਮਿਲ ਰਹੀਆਂ ਅਤੇ ਮੁਲਾਜ਼ਮ ਤਨਖਾਹਾਂ ਤੋਂ ਆਵਾਜ਼ਾਰ ਹੋਏ ਬੈਠੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਹਲਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ, ਪੰਜਾਬ ਮਾਰਕਫੈਡ ਦੇ ਸਾਬਕਾ ਚੇਅਰਮੈਨ ਮਲਕੀਤ ਸਿੰਘ ਬਾਹੜੋਵਾਲ, ਜਸਬੀਰ ਸਿੰਘ ਨਿਊਯਾਰਕ ਓਵਰਸੀਜ਼ ਕਾਂਗਰਸ, ਜਰਨੈਲ ਸਿੰਘ , ਦਰਬਜੀਤ ਸਿੰਘ ਭਰੋਮਜਾਰਾ,  ਰਘਵੀਰ ਸਿੰਘ ਬਿੱਲਾ, ਲਲਿਤ ਮੋਹਨ ਪਾਠਕ, ਵਿਘਨ ਤਨੇਜਾ, ਰਾਕੇਸ਼ ਓਮਟ, ਇੰਦਰਮੋਹਨ ਬੌਬੀ ਆਦਿ ਹਾਜ਼ਰ ਸਨ।

Facebook Comment
Project by : XtremeStudioz