Close
Menu

ਕੈਮਰੂਨ ‘ਚ 79 ਵਿਦਿਆਰਥੀ ਅਗਵਾ

-- 05 November,2018

ਯਨੌੜ – ਕੈਮਰੂਨ ਦੇ ਅੰਗਰੇਜ਼ੀ ਭਾਸ਼ੀ ਖੇਤਰ ਤੋਂ ਸੋਮਵਾਰ ਨੂੰ 79 ਸਕੂਲੀ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ। ਇਸ ਖੇਤਰ ਵਿਚ ਵੱਖਵਾਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰ ਰਹੇ ਹਨ। ਇਕ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਿੰਸੀਪਲ, ਇਕ ਅਧਿਆਪਕ ਅਤੇ ਇਕ ਚਾਲਕ ਸਣੇ ਅਗਵਾ ਕੀਤਾ ਗਿਆ ਹੈ।

ਸਕੂਲ ਦੇ ਇਕ ਸੂਤਰ ਨੇ ਵਿਦਿਆਰਥੀਆਂ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਕੈਮਰੂਨ ਦੇ ਉੱਤਰੀ ਪੱਛਮ ਖੇਤਰ ਦੀ ਰਾਜਧਾਨੀ ਬਮੇਂਡਾ ਦੇ ਪ੍ਰੈਜ਼ਿਬਟੀਰੀਅਨ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਸੱਦੀ ਗਈ ਐਮਰਜੈਂਸੀ ਮੀਟਿੰਗ ਤੋਂ ਬਾਅਦ ਸਰਕਾਰੀ ਸੂਤਰ ਨੇ ਦੱਸਿਆ ਕਿ ਬੰਧਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਅਗਵਾ ਕਰਨ ਦਾ ਇਹ ਮਾਮਲਾ 13 ਮਹੀਨਿਆਂ ਦੀ ਅਸ਼ਾਂਤੀ ਦੌਰਾਨ ਹੁਣ ਤੱਕ ਦੀ ਸਭ ਤੋਂ ਗੰਭੀਰ ਘਟਨਾ ਹੈ ਅਤੇ ਇਹ ਸਿਆਸੀ ਤਣਾਅ ਵਧਣ ਦਰਮਿਆਨ ਹੋਈ ਹੈ। ਇਸ ਦੇਸ਼ ਦੀ ਵਧ ਗਿਣਤੀ ਆਬਾਦੀ ਫ੍ਰੈਂਚ ਭਾਸ਼ੀ ਹੈ।

Facebook Comment
Project by : XtremeStudioz