Close
Menu

ਕੈਰੀ, ਹੇਗਲ ਨੇ ਸੀਰੀਆ ‘ਤੇ ਹਮਲੇ ਦੇ ਪੱਖ ‘ਚ ਦਿੱਤੀਆਂ ਦਲੀਲਾਂ

-- 04 September,2013

kerry-and-hagel

ਵਾਸ਼ਿੰਗਟਨ-4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਅਤੇ ਰੱਖਿਆ ਮੰਤਰੀ ਚਕ ਹੇਗਲ ਨੇ ਮੰਗਲਵਾਰ ਨੂੰ ਸੀਰੀਆ ‘ਤੇ ਫੌਜੀ ਹਮਲੇ ਦੇ ਕਾਰਨਾਂ ਨੂੰ ਗਿਣਾਉਂਦੇ ਹੋਏ ਕਿਹਾ ਕਿ ਕਾਰਵਾਈ ਕਰਨ ਦੀ ਗੱਲ ‘ਤੇ ਅੜੇ ਰਹਿਣ ਨਾਲ ਅਮਰੀਕਾ ਦੀ ਸਾਖ ਘਟੇਗੀ। ਕੈਰੀ ਨੇ ਸੀਰੀਆ ‘ਤੇ ਸੈਨੇਟ ਦੀ ਵਿਦੇਸ਼ ਕਮੇਟੀ ਨੂੰ ਕਿਹਾ ਕਿ ਇਹ ਸਮਾਂ ਆਰਾਮ ਨਾਲ ਬੈਠੇ ਰਹਿਣ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਬਹੁਤ ਵੱਡੇ ਡਰ ਦੇ ਖਿਲਾਫ ਆਵਾਜ਼ ਚੁੱਕੀ ਹੈ ਅਤੇ ਹੁਣ ਸਾਨੂੰ ਉਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।
ਹੇਗਲ ਨੇ ਵੀ ਕਿਹਾ ਕਿ ਸੀਰੀਆ ਵਿਚ ਰਸਾਇਣਕ ਹਥਿਆਰਾਂ ਦੀ ਕਥਿਤ ਵਰਤੋਂ, ਅਮਰੀਕਾ ਦੀ ਸੁਰੱਖਿਆ ਅਤੇ ਇਸ ਦੇ ਸਹਿਯੋਗੀਆਂ ਦੇ ਲਈ ਇਕ ਭਿਆਨਕ ਜ਼ੋਖਮ ਅਤੇ ਗੰਭੀਰ ਖਤਰੇ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਆਪਣੀ ਕਾਰਵਾਈ ਦੇ ਰਾਹੀਂ ਸਿੱਧ ਕਰੇਗਾ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਕੈਰੀ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਨੂੰ ਯੁੱਧ ਵੱਲ ਵਧਣ ਦੀ ਮੰਗ ਨਹੀਂ ਕਰ ਰਹੇ ਹਨ। ਉਹ ਬਸ਼ਰ ਅਲ ਅਸਦ ਦੀ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੀ ਸ਼ਕਤੀ ਨੂੰ ਘਟਾਉਣ ਅਤੇ ਰੋਕਣ ਦੀ ਆਗਿਆ ਮੰਗ ਰਹੇ ਹਨ।
ਕੈਰੀ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਓਬਾਮਾ ਸੀਰੀਆ ਦੇ ਗ੍ਰਹਿ ਯੁੱਧ ਦੇ ਖਿਲਾਫ ਫੌਜੀ ਨਹੀਂ ਭੇਜਣਾ ਚਾਹੁੰਦੇ।

Facebook Comment
Project by : XtremeStudioz