Close
Menu

ਕੈਲਗਰੀ ਕੌਂਸਲ ਕਰੇਗੀ ਸਪੀਕਰ ਦੀ ਨਿਯੁਕਤੀ, ਕੈਨੇਡਾ ‘ਚ ਪਹਿਲੀ ਵਾਰ ਹੋਵੇਗਾ ਅਜਿਹਾ

-- 04 June,2017

ਕੈਲਗਰੀ— ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਸਿਟੀ ਕੌਂਸਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਲਈ ਕੌਂਸਲ ਸਪੀਕਰ ਦੀ ਨਿਯੁਕਤੀ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੈਨੇਡਾ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਸਿਟੀ ਕੌਂਸਲ ਆਪਣੀਆਂ ਮੀਟਿੰਗਾਂ ਦੀ ਪ੍ਰਧਾਨਗੀ ਲਈ ਸਪੀਕਰ ਦੀ ਭਰਤੀ ਕਰੇਗੀ। ਹਾਲਾਂਕਿ ਇਹ ਕੰਮ ਮੇਅਰ ਦਾ ਹੁੰਦਾ ਹੈ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਮੇਅਰ ਨੇ ਇਹ ਨਵੀਂ ਕਾਢ ਕੱਢ ਦਿੱਤੀ ਹੈ। ਇਸ ਸਪੀਕਰ ਨੂੰ 1 ਲੱਖ 70 ਹਜ਼ਾਰ ਡਾਲਰ ਸਾਲਾਨਾ ਤਨਖਾਹ ਦਿੱਤੀ ਜਾਵੇਗੀ ਯਾਨੀ ਕਿ ਪ੍ਰਤੀ ਘੰਟਾ 400 ਡਾਲਰ। 
ਦੂਜੇ ਪਾਸੇ ਮੇਅਰ ਨੂੰ 2 ਲੱਖ 747 ਡਾਲਰ ਸਾਲਾਨਾ ਤਨਖਾਹ ਦਿੱਤੀ ਜਾਂਦੀ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਮੇਅਰ ਦਾ ਕੰਮ ਸਪੀਕਰ ਨੇ ਕਰਨਾ ਹੈ ਤਾਂ ਮੇਅਰ ਕਿਉਂ ਰੱਖਿਆ ਹੈ ਅਤੇ ਜੇਕਰ ਮੇਅਰ ਨੇ ਆਪਣਾ ਕੰਮ ਸਪੀਕਰ ਤੋਂ ਕਰਵਾਉਣਾ ਹੈ ਤਾਂ ਉਹ ਆਪਣੀ ਹੀ ਤਨਖਾਹ ‘ਚੋਂ ਉਸ ਨੂੰ ਤਨਖਾਹ ਦੇਵੇ। ਇੱਥੇ ਦੱਸ ਦੇਈਏ ਕਿ ਕੈਲਗਰੀ ਵਿਚ ਮੇਅਰ ਅਤੇ ਕੌਂਸਲਰਾਂ ਨੂੰ ਦੇਸ਼ ਵਿਚ ਬਾਕੀ ਸ਼ਹਿਰਾਂ ਦੇ ਮੁਕਾਬਲੇ ਵਧ ਤਨਖਾਹਾਂ ਅਤੇ ਭੱਤੇ ਦਿੱਤੇ ਜਾਂਦੇ ਹਨ। ਹੁਣ ਇਸ ਵਧੇਰੇ ਸਪੀਕਰ ਦਾ ਭਾਰ ਵੀ ਕੈਲਗਰੀ ਦੇ ਲੋਕਾਂ ‘ਤੇ ਪਵੇਗਾ ਅਤੇ ਉਸ ਦੀ ਤਨਖਾਹ ਦਾ ਜੁਗਾੜ ਕੈਲਗਰੀ ਦੇ ਟੈਕਸ ਦਾਤਿਆਂ ਵੱਲੋਂ ਕੀਤਾ ਜਾਵੇਗਾ।

Facebook Comment
Project by : XtremeStudioz