Close
Menu

ਕੈਲਗਰੀ ‘ਚ ਅਜੇ ਵੀ ਮੌਸਮ ਖਰਾਬ, ਹੜ੍ਹ ਕਾਰਨ ਜਨ-ਜੀਵਨ ਪ੍ਰਭਾਵਿਤ

-- 18 May,2017

ਕੈਲਗਰੀ— ਬੁੱਧਵਾਰ ਨੂੰ ਕੈਲਗਰੀ ‘ਚ ਸਿਰਫ 5 ਮਿਲੀਮੀਟਰ ਦੀ ਰਫਤਾਰ ਨਾਲ ਮੀਂਹ ਪੈਣ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ ਪਰ ਹੜ੍ਹ ਕਾਰਨ ਸਹਿਮੇ ਲੋਕਾਂ ਨੂੰ ਇਹ ਵੀ ਵੱਡਾ ਖਤਰਾ ਹੀ ਲੱਗ ਰਿਹਾ ਸੀ। ਇੱਥੇ ਹੜ੍ਹ ਕਾਰਨ ਪਹਿਲਾਂ ਹੀ ਜਨ-ਜੀਵਨ ਪ੍ਰਭਾਵਿਤ ਹੋ ਚੁੱਕਾ ਹੈ। 15 ਮਈ ਤੋਂ 15 ਜੂਨ ਤਕ ਇਹ ਮਹੀਨਾ ਮੌਸਮ ਲਗਾਤਾਰ ਬਦਲਦਾ ਹੀ ਰਹੇਗਾ। ਜ਼ਿਕਰਯੋਗ ਹੈ ਕਿ 2013 ‘ਚ ਇੱਥੇ ਭਿਆਨਕ ਹੜ੍ਹ ਆਇਆ ਸੀ ਜਿਸ ਕਾਰਨ ਕਾਫੀ ਨੁਕਸਾਨ ਹੋਇਆ ਸੀ। ਭਾਵੇਂ ਕਿ ਹੜ੍ਹ ਦਾ ਖਤਰਾ ਹੁਣ ਘੱਟ ਗਿਆ ਹੈ ਪਰ ਫਿਰ ਵੀ ਲੋਕਾਂ ਨੂੰ ਧਿਆਨ ਰੱਖਣ ਲਈ ਕਿਹਾ ਗਿਆ ਹੈ।ਕੈਲਗਰੀ ਵਾਸੀਆਂ ਨੂੰ ਹਰ ਮੌਸਮ ਲਈ ਤਿਆਰ ਰਹਿਣਾ ਪੈਂਦਾ ਹੈ। ਜੇਕਰ ਕੋਈ ਵਿਅਕਤੀ ਖਤਰੇ ਵਾਲੇ ਇਲਾਕੇ ਕੋਲ ਰਹਿੰਦਾ ਹੈ ਤਾਂ ਉਸ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲੋਕਾਂ ਨੂੰ ਐਮਰਜੈਂਸੀ ਕਿੱਟ ਹਮੇਸ਼ਾ ਤਿਆਰ ਰੱਖਣੀਆਂ ਪੈਂਦੀਆਂ ਹਨ।

Facebook Comment
Project by : XtremeStudioz