Close
Menu

ਕੈਲਗਰੀ ‘ਚ ਭਾਰੀ ਬਰਫਬਾਰੀ, ਜਨਜੀਵਨ ਪ੍ਰਭਾਵਿਤ

-- 03 December,2014

ਕੈਲਗਰੀ— ਅਮਰੀਕਾ ਤੋਂ ਬਾਅਦ ਕੈਲਗਰੀ ਵਿਚ ਭਾਰੀ ਬਰਫਬਾਰੀ ਕਹਿਰ ਢਾਅ ਰਹੀ ਹੈ, ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਫਿਲਹਾਲ ਇਸ ਬਰਫਬਾਰੀ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਾ ਬਣੇ ਰਹਿਣ ਦੀ ਉਮੀਦ ਹੈ। ਕੈਨੇਡਾ ਦੇ ਮੌਸਮ ਵਿਭਾਗ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਘਰਾਂ ਵਿਚ ਰਹਿਣ ਤੇ ਅਜਿਹੇ ਮੌਸਮ ਵਿਚ ਸਫਰ ਕਰਨ ਤੋਂ ਗੁਰੇਜ਼ ਕਰਨ। ਵਿਭਾਗ ਨੇ ਲੋਕਾਂ ਨੂੰ ਐਡਮਿੰਟਨ ਤੇ ਕੈਲਗਰੀ ਦੇ ਰਾਸ਼ਟਰੀ ਮਾਰਗ ‘ਤੇ ਜਾਣ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਪੂਰੀ ਤਿਆਰੀ ਨਾਲ ਹੀ ਉਹ ਘਰਾਂ ਤੋਂ ਬਾਹਰ ਨਿਕਲਣ। ਵਿਭਾਗ ਦਾ ਕਹਿਣਾ ਹੈ ਕਿ ਕੈਲਗਰੀ ਵਿਚ ਬਰਫਬਾਰੀ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

Facebook Comment
Project by : XtremeStudioz