Close
Menu

ਕੈਲਗਰੀ ਦੇ ਸਕਾਈਵਿਊ ਚੋਣ ਮੈਦਾਨ ‘ਚ ਉਤਰੇ ਤਿੰਨ ਪੰਜਾਬੀ

-- 26 August,2015

ਕੈਲਗਰੀ— ਕੈਨੇਡਾ ‘ਚ ਪਾਰਲੀਮੈਂਟ ਚੋਣਾਂ 19 ਅਕਤੂਬਰ ਨੂੰ ਹੋ ਰਹੀਆ ਹਨ, ਜਿਸ ਕਰਕੇ ਵੱਖ -ਵੱਖ ਹਲਕਿਆ ‘ਚ ਉਮੀਦਵਾਰਾਂ ਨੇ ਚੋਣ ਪ੍ਰਚਾਰ ਸੁਰੂ ਕਰ ਦਿੱਤਾ ਹੈ। ਕੈਲਗਰੀ ਹਲਕਾ ਸਕਾਈਵਿਊ ਤੋਂ ਇਸ ਵਾਰ ਵੱਖ-ਵੱਖ ਪਾਰਟੀਆ ਦੇ 5 ਉਮੀਦਵਾਰਾਂ ‘ਚੋ 3 ਪੰਜਾਬੀ ਉਮੀਦਵਾਰ ਚੋਣ ਮੈਦਾਨ ‘ਚ ਹਨ, ਜਿਨਾਂ ‘ਚ ਕਨਜ਼ਵੇਟਿਵ ਪਾਰਟੀ ਵੱਲੋਂ ਮੌਜੂਦਾ ਸੰਸਦ ਮੈਂਬਰ ਦਵਿੰਦਰ ਸ਼ੋਰੀ, ਲਿਬਰਲ ਪਾਰਟੀ ਵੱਲੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੰਗ, ਐਨ. ਡੀ. ਪੀ. ਪਾਰਟੀ ਵੱਲੋਂ ਸਹਿਜਵੀਰ ਸਿੰਘ ਰੰਧਾਵਾ (ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ), ਐਡਵਾਰਡ ਰੈਡੀ ਗਰੀਨ ਪਾਰਟੀ ਤੇ ਸਟੀਫਨ ਗਰਵੀ ਡੈਮੋਕਰੇਟਿਕ ਅਡਵਾਂਸਮੈਂਟ ਪਾਰਟੀ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ।
ਅਜੇ ਤੱਕ ਵੋਟਰ ਕਿਸੇ ਵੀ ਉਮੀਦਵਾਰ ਦੀ ਹਮਾਇਤ ਵਾਸਤੇ ਪੂਰੀ ਤਰ੍ਹਾਂ ਨਹੀਂ ਚੋਣ ਮੈਦਾਨ ‘ਚ ਦਿਖਾਈ ਨਹੀਂ ਦੇ ਰਹੇ ਤੇ ਨਾ ਹੀ ਚੋਣ ਮੀਟਿੰਗਾਂ ਹੋ ਰਹੀਆਂ ਹਨ। ਇਸ ਹਲਕੇ ‘ਚ ਜ਼ਿਆਦਾ ਪੰਜਾਬੀ ਕਮਿਊਨਿਟੀ ਹੋਣ ਕਰਕੇ ਤਿੰਨੋ ਉਮੀਦਵਾਰਾਂ ਨੂੰ ਵੋਟਾਂ ਵੰਡੀਆਂ ਜਾਣ ਦੀ ਪੂਰੀ ਆਸ ਹੈ, ਪਰ ਲੋਕਾਂ ਵੱਲੋ ਉਮੀਦਵਾਰਾਂ ਦੀ ਜਿੱਤ ਦੀਆਂ ਕਿਆਸਰਾਈਆ ਲਾਈਆਂ ਜਾਣੀਆਂ ਸੁਰੂ ਹੋ ਚੁੱਕੀਆ ਹਨ।

Facebook Comment
Project by : XtremeStudioz