Close
Menu

ਕੈਲਗਰੀ ਮੇਅਰ ਨੈਨਸ਼ੀ ਦੁਨੀਆ ਦਾ ਨੰ 1 ਮੇਅਰ-ਅਰਬਨ ਰਿਸਰਚ ਗਰੁੱਪ

-- 06 February,2015

ਕੈਲਗਰੀ, ਕੈਲਗਰੀ ਦੇ ਮੇਅਰ ਨਹੀਦ ਨੈਨਸ਼ੀ ਨੂੰ ਉਨ੍ਹਾਂ ਦੇ ਜਨਮਦਿਨ ਤੇ ਬਹੁਤ ਵਧੀਆ ਤੋਹਫਾ ਮਿਲਿਆ ਹੈ। ਅੰਤਰਰਾਸ਼ਟਰੀ ਅਰਬਨ ਰਿਸਰਚ ਗਰੁੱਪ ਵਲੋਂ ਉਨ੍ਹਾਂ ਨੂੰ ਦੁਨੀਆ ਦਾ ਨੰ 1 ਮੇਅਰ ਐਲਾਨਿਆ ਗਿਆ ਹੈ। ਕੈਲਗਰੀ ਅਤੇ ਹੋਰ ਕੈਨੇਡੀਅਨ ਲੋਕਾਂ ਨੇ ਨੈਨਸ਼ੀ ਨੂੰ ਸਾਲ 2014 ਦੇ ਵਰਲਡ ਮੇਅਰ ਅਵਾਰਡ ਲਈ ਨਾਮਜ਼ੱਦ ਕੀਤਾ ਸੀ। ਅਰਬਨ ਰਿਸਰਚ ਵਲੋਂ ਦੱਸਿਆ ਗਿਆ ਮੇਅਰ ਨੈਨਸ਼ੀ ਦੀ ਕੈਨੇਡਾ ਦੇ ਕਿਸੇ ਵੱਡੇ ਸ਼ਹਿਰ ਦੇ ਮੇਅਰ ਵਜੋਂ ਬਹੁਤ ਸਲੁਹਤ ਹੋਈ ਹੈ। ਸੰਸਥਾ ਨੇ ਮੇਅਰ ਨੈਨਸ਼ੀ ਨੂੰ ਅਰਬਨ ਵਿਜ਼ਨਰੀ ਕਿਹਾ ਜਿਹੜਾ ਸਥਾਨਕ ਸਰਕਾਰ ਦੀਆਂ ਮਾੜੀਆਂ ਮੋਟੀਆਂ ਉਣਤਾਈਆਂ ਨੂੰ ਵੀ ਨਜ਼ਅੰਦਾਜ਼ ਨਹੀਂ ਕਰਦਾ। ਨੈਨਸ਼ੀ ਉੱਤਰੀ ਅਮਰੀਕਾ ਅਤੇ ਯੋਰਪ ਦੇ ਸ਼ਹਿਰਾਂ ਲਈ ਰੋਲ ਮਾਡਲ ਹੈ ਜਿਹੜਾ ਕੋਈ ਫੈਸਲਾ ਲੈਣ ਅਤੇ ਅਗਾਂਹ ਦੀ ਸੋਚਣ ਵਾਲ ਇੱਕ ਵਧੀਆ ਮੇਅਰ ਸਾਬਿਤ ਹੋਇਆ ਹੈ। ਦੂਜੇ ਸਥਾਨ ਤੇ ਬੈਲਜੀਅਨ ਦੇ ਸ਼ਹਿਰ ਘੇਂਟ ਦਾ ਮੇਅਰ ਰਿਹਾ ਹੈ। ਉੱਤਰੀ ਅਮਰੀਕਾ ਵਿੱਚੋਂ ਪਹਿਲੇ ਦਸਾਂ ਵਿੱਚ ਹਿਊਸਟ ਦਾ ਮੇਅਰ ਆਇਆ ਹੈ।
ਆਪਣੇ 43ਵੇਂ ਜਨਮਦਿਨ ਤੇ ਲੰਘੇ ਸੋਮਵਾਰ ਬੋਲਦਿਆਂ ਨੈਨਸ਼ੀ ਨੇ ਕਿਹਾ ਕਿ ਉਸ ਨੂੰ ਉਸ ਦੇ ਜਨਮਦਿਨ ਤੇ ਇਹ ਇੱਕ ਲਾਜੁਆਬ ਤੋਹਫਾ ਮਿਲਿਆ ਹੈ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਲਈ ਪੱਤਰ ਲਿਖੇ। ਆਉਣ ਵਾਲੇ ਦਿਨਾਂ ਵਿੱਚ ਨੈਨਸ਼ੀ ਨੂੰ ਇਸ ਸਨਮਾਨ ਲਈ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਹਫ਼ਤੇ ਮੇਅਰ ਨੈਨਸ਼ੀ ਟੋਰਾਂਟੋ ਵਿੱਚ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਮੇਅਰਾਂ ਨਾਲ ਇੱਕ ਉੱਚ ਪੱਧਰੀ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਵਿੱਚ ਉਹ ਆਰਥਿਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ, ਚੋਣ ਵਰ੍ਹਾ ਹੋਣ ਕਰਕੇ ਮੇਅਰਾਂ ਦੀ ਇਸ ਕਾਨਫਰੰਸ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

Facebook Comment
Project by : XtremeStudioz