Close
Menu

ਕੈਲਗਰੀ ਵਿੱਚ ਬਣੇਗਾ ਬਜ਼ੁਰਗਾਂ ਲਈ ਗੁਰੂ ਨਾਨਕ ਨਿਵਾਸ

-- 01 April,2015

ਕੈਲਗਰੀ, ਕੈਲਗਰੀ ’ਚ ਪੰਜਾਬੀ ਬਜ਼ੁਰਗਾਂ ਲਈ ਸੀਨੀਅਰ ਕੇਅਰ ਹੋਮ (ਬਜ਼ੁਰਗ ਨਿਵਾਸ) ਬਣੇਗਾ ਜਿਸ ਵਿੱਚ ਪੰਜਾਬੀ ਬੋਲਣ ਵਾਲੇ ਡਾਕਟਰ, ਨਰਸਾਂ ਅਤੇ ਹੈਲਥ ਕੇਅਰ ਵਰਕਰ ਨਿਯੁਕਤ ਕੀਤੇ ਜਾਣਗੇ। ਅਲਬਰਟਾ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਬਾਰੇ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਪੰਜਾਬੀ ਬਜ਼ੁਰਗਾਂ ਦੇ ਭਰਵੇਂ ਇਕੱਠ ਵਿੱਚ ਇਹ ਐਲਾਨ ਕੀਤਾ। ਸਕਾਈਵਿਊ ਇਲਾਕੇ ਵਿੱਚ ਬਣਨ ਵਾਲੇ ਇਸ ਬਜ਼ੁਰਗ ਨਿਵਾਸ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਉਪਰ ਰੱਖਿਆ ਗਿਆ ਹੈ।

ਇਸ ਮੌਕੇ ਸ੍ਰੀ ਭੁੱਲਰ ਸਮੇਤ ਕਈ ਬੁਲਾਰਿਆਂ ਨੇ ਬੁਢਾਪੇ ਦੀ ਉਮਰ ’ਚ ਰੁਲ ਰਹੇ ਕਈ ਬਜ਼ੁਰਗਾਂ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਕਈ ਕਹਾਣੀਆਂ ਨੇ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸ੍ਰੀ ਭੁੱਲਰ ਨੇ ਦੱਸਿਆ ਕਿ ਸਕੂਲ ਪੜਦੇ ਸਮੇਂ ਉਹ ਸੀਨੀਅਰ ਹੋਮ ਵਿੱਚ ਸੇਵਾ ਕਰਨ ਜਾਂਦੇ ਸਨ ਅਤੇ ੳੁਥੋਂ ਹੀ ੳੁਨ੍ਹਾਂ ਨੂੰ ੲਿਸ ਪ੍ਰਾਜੈਕਟ ਵਾਸਤੇ ਪ੍ਰੇਰਣਾ ਮਿਲੀ।
ੳੁਨ੍ਹਾਂ ਦੱਸਿਆ ਕਿ 352 ਬਿਸਤਰਿਆਂ ਵਾਲੇ ਇਸ ਸੀਨੀਅਰ ਕੇਅਰ ਹੋਮ ਵਿੱਚ 60 ਦੇ ਕਰੀਬ ਬਿਸਤਰੇ ਪੰਜਾਬੀ ਬੋਲਣ ਵਾਲੇ ਬਜ਼ੁਰਗਾਂ ਲਈ ਰਾਖਵੇਂ ਹੋਣਗੇ। ਪ੍ਰਾਜੈਕਟ ’ਤੇ 80 ਮਿਲੀਅਨ ਡਾਲਰ  ਦਾ ਖ਼ਰਚਾ ਆਵੇਗਾ ਜਿਸ ਵਿੱਚੋਂ 10 ਮਿਲੀਅਨ  ਅਲਬਰਟਾ ਸਰਕਾਰ ਦੇਵੇਗੀ। ਸਮਾਗਮ ’ਚ ਜੰਗ ਬਹਾਦਰ ਸਿੰਘ ਸਿੱਧੂ, ਵਰਿੰਦਰਜੀਤ ਸਿੰਘ ਭੱਟੀ, ਸੰਤ ਸਿੰਘ ਧਾਲੀਵਾਲ, ਜਰਨੈਲ ਸਿੰਘ ਨਿੱਝਰ, ਸ੍ਰੀ ਪਲਾਹਾ,  ਡਾ. ਹਸਮੁਖ  ਪਟੇਲ, ਡਾ. ਹਰਬੀਰ ਸਿੰਘ ਗਿੱਲ, ਕਰਤਾਰ, ਬਿੱਕਰ ਸਿੰਘ ਸਿੱਧੂ ਅਾਦਿ ਸ਼ਾਮਲ ਸਨ।

Facebook Comment
Project by : XtremeStudioz