Close
Menu

ਕੈਲਿਸ ਟੈਸਟ ਕ੍ਰਿਕਟ ਦਾ ਤੀਜਾ ਸਭ ਤੋਂ ਸਫਲ ਬੱਲੇਬਾਜ਼ ਬਣਿਆ

-- 30 December,2013

Jacques-Kallis-007ਡਰਬਨ ,30 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਦੱਖਣੀ ਅਫਰੀਕਾ ਦਾ ਜੈਕ ਕੈਲਿਸ ਭਾਰਤ ਵਿਰੁੱਧ ਅੱਜ ਇੱਥੇ ਆਪਣੇ ਵਿਦਾਈ ਮੈਚ ਵਿਚ 115 ਦੌੜਾਂ ਦੀ ਪਾਰੀ ਖੇਡ ਕੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡਦੇ ਹੋਏ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਿਆ। ਟੈਸਟ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਕੈਲਿਸ ਨੇ ਪੰਜ ਦਿਨਾ ਸਵਰੂਪ ਵਿਚ ਹੁਣ ਤਕ 13289 ਦੌੜਾਂ ਬਣਾਈਆਂ ਹਨ।
ਕੈਲਿਸ ਨੇ ਦ੍ਰਾਵਿੜ ਤੋਂ ਇਕ ਦੌੜ ਵਧ ਬਣਾਈ ਹੈ। ਪਿਛਲੇ ਸਾਲ ਸੰਨਿਆਸ ਲੈਣ ਵਾਲੇ ਦ੍ਰਾਵਿੜ ਨੇ 164 ਟੈਸਟ ਖੇਡੇ ਜਦਕਿ ਕੈਲਿਸ 166ਵਾਂ ਟੈਸਟ ਖੇਡ ਰਿਹਾ ਹੈ। ਟੈਸਟ ਕ੍ਰਿਕਟ ਵਿਚ ਕੈਲਿਸ ਤੋਂ ਵੱਧ ਦੌੜਾਂ ਸਿਰਫ ਸਚਿਨ ਤੇਂਦੁਲਕਰ (15921) ਤੇ ਰਿਕੀ ਪੋਂਟਿੰਗ (13378) ਨੇ ਬਣਾਈਆਂ।

Facebook Comment
Project by : XtremeStudioz