Close
Menu

ਕੈਲਿਸ ਦੇ ਬਿਨਾਂ ਕਮਜ਼ੋਰ ਹੈ ਦੱਖਣੀ ਅਫਰੀਕੀ ਟੀਮ : ਵਾਰਨਰ

-- 07 January,2014

ਸਿਡਨੀ- ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਕਿਹਾ ਕਿ ਸਾਬਕਾ ਧਾਕੜ ਜਾਕ ਕੈਲਿਸ ਦੇ ਬਿਨਾਂ ਦੱਖਣੀ ਅਫਰੀਕੀ ਟੀਮ ਕਾਫੀ ਕਮਜ਼ੋਰ ਹੋ ਗਈ ਹੈ ਅਤੇ ਆਉਣ ਵਾਲੇ ਦੌਰੇ ‘ਚ ਉਨ੍ਹਾਂ ਦੀ ਟੀਮ ਲਈ ਇਹ ਫਾਇਦੇਮੰਦ ਸਾਬਿਤ ਹੋਵੇਗਾ।
ਇੰਗਲੈਂਡ ਨੂੰ ਐਸ਼ੇਜ਼ ਸੀਰੀਜ਼ ‘ਚ 5-0 ਨਾਲ ਹਰਾਉਣ ਤੋਂ ਬਾਅਦ ਬੁਲੰਦ ਹੌਸਲਿਆਂ ਵਾਲੀ ਆਸਟ੍ਰੇਲੀਆ ਨੂੰ ਦੱਖਣੀ ਅਫਰੀਕਾ ‘ਚ ਤਿੰਨ ਟੈਸਟਾਂ ਦੀ ਸੀਰੀਜ਼ ਖੇਡਣੀ ਹੈ। ਵਾਰਨਰ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਦਾ ਓਪਨਿੰਗ ਕ੍ਰਮ ਕਾਫੀ ਕਮਜ਼ੋਰ ਹੋ ਚੁੱਕਾ ਹੈ ਅਤੇ ਕੈਲਿਸ ਦੇ ਰਿਟਾਇਰਮੈਂਟ ਤੋਂ ਵੀ ਮੇਜ਼ਬਾਨ ਟੀਮ ਨੂੰ ਕਾਫੀ ਨੁਕਸਾਨ ਹੋਇਆ ਹੈ ਜੋ ਆਉਣ ਵਾਲੇ ਦੌਰ ‘ਚ ਆਸਟ੍ਰੇਲੀਆ ਲਈ ਅਹਿਮ ਸਾਬਿਤ ਹੋਵੇਗਾ।
ਆਮਤੌਰ ‘ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਆਸਟ੍ਰੇਲੀਆ ਦੀ ਇਕ ਰਣਨੀਤੀ ਦਾ ਹਿੱਸਾ ਵੀ ਮੰਨਿਆ ਜਾਂਦਾ ਹੈ ਜੋ ਉਸ ਨੇ ਐਸ਼ੇਜ਼ ਤੋਂ ਪਹਿਲਾਂ ਇੰਗਲੈਂਡ ਦੇ ਖਿਲਾਫ ਅਪਣਾਈ ਸੀ। ਖੁਦ ਓਪਨਰ ਵਾਰਨਰ ਨੇ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਉਹ ਦੱਖਣੀ ਅਫਰੀਕਾ ਖਿਲਾਫ ਤਿੱਖੀ ਬਿਆਨਬਾਜ਼ੀ ਕਰਣਗੇ। ਹਾਲਾਂਕਿ ਵਾਰਨਰ ਨਾਲ ਹੀ ਕਿਹਾ ਕਿ ਉਹ ਇਸ ਵਾਰ ਆਪਣੀ ਹੱਦ ਦੀ ਉਲੰਘਣਾ ਨਹੀਂ ਕਰਣਗੇ।
ਭਾਰਤ ਖਿਲਾਫ ਹਾਲ ਹੀ ‘ਚ 1-0 ਨਾਲ ਟੈਸਟ ਸੀਰੀਜ਼ ਜਿੱਤਣ ਵਾਲੀ ਦੱਖਣੀ ਅਫਰੀਕੀ ਟੀਮ ਦੇ ਪ੍ਰਦਰਸ਼ਨ ਦੀ ਉਲੰਘਣਾ ਕਰਦੇ ਹੋਏ ਬੱਲੇਬਾਜ਼ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦੱਖਣੀ ਅਫਰੀਕਾ ਦੇ ਕੁਝ ਖਿਡਾਰੀ ਫਾਰਮ ਨਾਲ ਜੂਝ ਰਹੇ ਹਨ। ਸਾਨੂੰ ਇਸ ‘ਤੇ ਕੰਮ ਕਰਨਾ ਹੋਵੇਗਾ ਕਿ ਅਸੀਂ ਉਨ੍ਹਾਂ ਕਿੰਝ ਆਊਟ ਕਰਾਂਗੇ। ਅਸੀਂ ਜਾਣਦੇ ਹਾਂਕਿ ਸਾਡੇ ਗੇਂਦਬਾਜ਼ ਵੀ ਉਥੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸ ਦੌਰਾਨ ਆਸਟ੍ਰੇਲੀਆ ਦੇ ਇਕ ਹੋਰ ਖਿਡਾਰੀ ਪੀਟਰ ਸਿਡਲ ਨੇ ਕਪਤਾਨ ਮਾਈਕਲ ਕਲਾਰਕ ਦਾ ਸਮਰਥਨ ਕਰਦੇ ਹੋਏ ਕੌਮੀ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਦੱਖਣੀ ਅਫਰੀਕੀ ਗੇਂਦਬਾਜ਼ਾਂ ਡੇਲ ਸਟੇਨ, ਮੋਰਨੇ ਮੋਰਕਲ ਅਤੇ ਵੇਰਨੋਨ ਫਿਲੈਂਡਰ ਤੋਂ ਵਧੀਆ ਦੱਸਿਆ।

Facebook Comment
Project by : XtremeStudioz