Close
Menu

ਕੈਲੀਫੋਰਨੀਆ ਕਾਲਜ ‘ਚ ਗੋਲੀਬਾਰੀ, ਇਕ ਦੀ ਮੌਤ

-- 05 September,2015

ਲਾਸ ਏਂਜਲਸ— ਕੈਲੀਫੋਰਨੀਆ ਦੇ ਸੈਕਰਾਮੇਂਟੋ ਸਥਿਤ ਕਾਲਜ ਕੰਪਲੈਕਸ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸੈਕਰਾਮੈਂਟੋ ਦੇ ਪੁਲਸ ਮੁਖੀ ਸੈਮ ਸੋਮਰਸ ਨੇ ਇਕ ਟਵੀਟ ਵਿਚ ਕਿਹਾ ਕਿ ਕੰਪਲੈਕਸ ਨੂੰ ਮੁਕਤ ਕਰਵਾ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਇਸ ਮਾਮਲੇ ਵਿਚ ਇਕ ਸ਼ੱਕੀ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੇ ਕਿਹਾ ਕਿ ਭਾਈਚਾਰਕ ਸੰਸਥਾਨ ਸੈਕਰਾਮੈਂਟੋ ਸਿਟੀ ਕਾਲਜ ਵਿਚ ਸਥਾਨਕ ਸਮੇਂ ਅਨੁਸਾਰ ਸ਼ਾਮ ਚਾਰ ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਗੋਲੀਬਾਰੀ ਦੀ ਇਹ ਘਟਨਾ ਹੋਈ। ਪੁਲਸ ਨੇ ਕਿਹਾ ਕਿ ਇਕ ਸ਼ੱਕੀ ਆਦਮੀ ਨੂੰ ਇੱਥੋਂ ਪੈਦਲ ਭੱਜਦੇ ਹੋਏ ਦੇਖਿਆ। ਘਟਨਾ ਤੋਂ ਬਾਅਦ ਸਹਿਮੇ ਹੋਏ ਵਿਦਿਆਰਥੀਆਂ ਨੇ ਕਿਹਾ ਕਿ ਹਿੰਸਾ ਦੀ ਇਸ ਵਾਰਦਾਤ ਅਤੇ ਸ਼ੱਕੀ ਨੂੰ ਫੜਨ ਲਈ ਪੁਲਸ ਦੀ ਮੁਹਿੰਮ ਨੇ ਪੂਰੇ ਕਾਲਜ ਕੰਪਲੈਕਸ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕੀ ਸ਼ਹਿਰਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਹੁਣ ਆਏ ਦਿਨ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ‘ਚੋਂ ਕਈ ਘਟਨਾਵਾਂ ਤਾਂ ਦੱਬੀਆਂ ਜਾਂਦੀਆਂ ਹਨ। ‘ਦਿ ਬ੍ਰੈਡੀ ਕੈਂਪੇਨ ਟੂ ਪ੍ਰੀਵੇਂਟ ਗਨ ਵਾਇਓਲੈਂਸ’ ਦੇ ਅਨੁਸਾਰ ਅਮਰੀਕਾ ਵਿਚ ਹਰ ਰੋਜ਼ 31 ਅਮਰੀਕੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

Facebook Comment
Project by : XtremeStudioz