Close
Menu

ਕੈਲੇਗਰੀ ਹਵਾਈ ਅੱਡੇ ‘ਤੇ 84000 ਡਾਲਰ ਤੋਂ ਵਧ ਦੀ ਨਕਦੀ ਫੜੀ

-- 14 December,2014

ਕੈਲਗਰੀ, ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਯਾਤਰੀ ਕੋਲੋਂ 84000 ਅਮਰੀਕਾ ਤੇ ਕੈਨੇਡਾ ਦੇ ਡਾਲਰ ਬਰਾਮਦ ਕੀਤੇ ਹਨ, ਜਿਸ ਦਾ ਉਸ ਕੋਲ ਕੋਈ ਹਿਸਾਬ ਨਹੀਂ ਸੀ | ਆਮ ਵਾਂਗ ਕੀਤੀ ਜਾ ਰਹੀ ਚੈਕਿੰਗ ਦੌਰਾਨ ਅਧਿਕਾਰੀਆਂ ਵੱਲੋਂ ਪੁੱਛਣ ‘ਤੇ ਇਕ ਯਾਤਰੀ ਨੇ ਦੱਸਿਆ ਕਿ ਉਸ ਕੋਲ 2000 ਡਾਲਰ ਹਨ | ਇਸ ਉਪਰੰਤ ਉਸ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਗਿਆ, ਜਿਸ ਉਪਰੰਤ ਉਸ ਕੋਲੋਂ ਉਕਤ ਨਕਦੀ ਬਰਾਮਦ ਹੋਈ | ਪੁੱਛਣ ‘ਤੇ ਉਹ ਇਸ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ | ਅਲਬਰਟਾ ਵਿਚ ਇਸ ਸਾਲ ਦੀ ਇਹ ਆਪਣੀ ਕਿਸਮ ਦੀ ਸਭ ਤੋਂ ਵੱਡੀ ਬਰਾਮਦਗੀ ਹੈ | ਇਸ ਸਾਲ ਹੁਣ ਤੱਕ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਵੱਲੋਂ 127 ਮਾਮਲਿਆਂ ਵਿਚ 18 ਲੱਖ ਡਾਲਰ ਬਰਾਮਦ ਕੀਤੇ ਜਾ ਚੁੱਕੇ ਹਨ | ਵਰਣਨਯੋਗ ਹੈ ਕਿ 10000 ਡਾਲਰ ਜਾਂ ਇਸ ਤੋਂ ਵਧ ਨਕਦੀ ਰੱਖਣ ਵਾਲੇ ਯਾਤਰੀਆਂ ਨੂੰ ਇਸ ਬਾਰੇ ਅਧਿਕਾਰੀਂੀਆਂ ਨੂੰ ਜਾਣਕਾਰੀ ਜ਼ਰੂਰੀ ਦੇਣੀ ਪੈਂਦੀ ਹੈ | ਜਾਣਕਾਰੀ ਨਾ ਦੇਣ ‘ਤੇ ਨਕਦੀ ਜ਼ਬਤ ਕੀਤੀ ਜਾ ਸਕਦੀ ਹੈ |
ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ 2 ਪੰਜਾਬੀਆਂ ਸਮੇਤ 3 ਗਿ੍ਫਤਾਰ
ਸਥਾਨਕ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ | ਪੁਲਿਸ ਨੂੰ ਉਤਰ ਪੂਰਬ ਕੈਲਗਰੀ ਵਿਚ ਮਾਰੇ ਗਏ ਛਾਪੇ ਦੌਰਾਨ ਅੱਧਾ ਕਿਲੋ ਕਿ੍ਸਟਲ ਮੈਥਨਫੈਟਾਮਾਈਨ ਅਤੇ ਤਕਰੀਬਨ 1,20,000 ਕੈਨੇਡੀਅਨ ਡਾਲਰ ਬਰਾਮਦ ਹੋਏ | ਸਾਰਜੈਂਟ ਰਿਆਨ ਸਮਾਰਟ ਅਨੁਸਾਰ ਪੁਲਿਸ ਨੇ ਤਲਾਸ਼ੀ ਵਾਰੰਟਾਂ ਤਹਿਤ ਸਕਾਈ ਵਿਊ ਰੈਚ ਖੇਤਰ ਦੇ ਇਕ ਘਰ ਤੇ ਕੈਸਲਰਿਜ਼ ਸਥਿਤ ਇਕ ਰਿਹਾਇਸ਼ ਦੀ ਤਲਾਸ਼ੀ ਲਈ ਜਿਸ ਦੌਰਾਨ ਇਹ ਬਰਾਮਦਗੀ ਹੋਈ | ਪੁਲਿਸ ਨੇ ਇਸ ਸਬੰਧੀ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ | ਗਿ੍ਫਤਾਰ ਵਿਅਕਤੀਆਂ ਵਿਚ ਗੁਰਸ਼ਰਨਜੀਤ ਸਿੰਘ ਪਰਮਾਰ (31), ਅਕਵਿੰਦਰ ਕੌਰ ਦਿਆਲ (32) ਤੇ ਟਰੈਵਰ ਲੋਇਸ ਹੋਨਿਸ਼ (46) ਸ਼ਾਮਿਲ ਹੈ | ਇਥੇ ਵਰਣਨਯੋਗ ਹੈ ਕਿ ਅਲਬਰਟਾ ਵਿਚ ਪੋਸਤ ਚੂਰੇ ਤੇ ਕੋਕੀਨ ਤੋਂ ਬਾਅਦ ਸਭ ਤੋਂ ਵਧ ਕ੍ਰਿਸਟਲ ਮੈਥਨਫੈਟਾਮਾਈਨ ਨਸ਼ੀਲਾ ਪਦਾਰਥ ਵਿਕਦਾ ਹੈ |

Facebook Comment
Project by : XtremeStudioz