Close
Menu

ਕੋਈ ‘ਲਹਿਰ’ ਤਾਂ ਨਹੀਂ ਪਰ ਭਾਜਪਾ ਕੈਡਰਾਂ ‘ਤੇ ਮੋਦੀ ਦਾ ਪ੍ਰਭਾਵ ਸਾਫ : ਉਮਰ

-- 08 December,2013

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਜਿਹਾ ਕਹਿੰਦੇ ਦਿਖੇ ਕਿ ਨਰਿੰਦਰ ਮੋਦੀ ਨੇ ਭਾਜਪਾ ਕੈਡਰਾਂ ਨੂੰ ਉਤਸ਼ਾਹਤ ਕੀਤਾ। ਹਾਲਾਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਵੱਡੀ ਰੈਲੀਆਂ ਵੋਟ ‘ਚ ਤਬਦੀਲ ਹੁੰਦੀਆਂ ਹਨ। ਲਗਾਤਾਰ ਕੀਤੇ ਗਏ ਟਵੀਟ ‘ਚ ਉਮਰ ਨੇ ਆਮ ਆਦਮੀ ਪਾਰਟੀ (ਆਪ) ਦੀ ਜ਼ੋਰਦਾਰ ਸ਼ੁਰੂਆਤ ‘ਤੇ ਕਿਹਾ ਕਿ ਨਵੇਂ ਚੇਹਰੇ ਅਤੇ ਸੰਦੇਸ਼ ਦੇ ਨਾਲ ਆਉਣ ਵਾਲੇ ਕਿਸੇ ਨਵੇਂ ਵਿਅਕਤੀ ਜਾਂ ਛੁਪੇ ਰੁਸਤਮ ਨੂੰ ਕਦੇ ਹਲਕੇ ‘ਚ ਨਹੀਂ ਲੈਣਾ ਚਾਹੀਦਾ ਹੈ। ਚਾਰ ਸੂਬਿਆਂ ਦੇ ਚੋਣ ਨਤੀਜਿਆਂ ‘ਤੇ ਉਮਰ ਮਾਈਕਰੋਬਲਾਗਿੰਗ ਸਾਈਟ ਟਵਿੱਟਰ ‘ਤੇ ਕਿਹਾ ਕਿ 2014 ਦੇ ਲਈ ਸਬਕ ਹੈ ਕਿ ਕੋਈ ਲਹਿਰ ਨਹੀਂ ਹੈ ਪਰ ਉਨ੍ਹਾਂ ਦੇ (ਭਾਜਪਾ) ਦੇ ਕੈਡਰਾਂ ‘ਤੇ ਪ੍ਰਭਾਵ ਸਾਫ ਹੈ। ਇਸ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ। ਜੰਮੂ ਕਸ਼ਮੀਰ ‘ਚ ਵੀ 2014 ਦੇ ਅਖੀਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂਹਨ। ਉਮਰ ਨੇ ਕਿਹਾ ਕਿ ਉਹ ਟੀ. ਵੀ. ਨਾਲ ਚਿਪਕੇ ਹੋਏ ਉਤਸੁਕਤਾਂ ਨਾਲ ਨਤੀਜਿਆਂ ਨੂੰ ਦੇਖ ਰਹੇ ਸਨ। ਉਨ੍ਹਾਂ ਨੇ ਟਵੀਟ ਕੀਤਾ ਕਿ ਸ਼ਾਇਦ ਅੱਜ ਦਾ 2014 ਦੇ ਲਈ ਅੰਤਿਮ ਸਬਕ ਇਹ ਹੈ ਕਿ ਵੰਡਣ ਵਾਲੇ ਸੰਦੇਸ਼ ਕੰਮ ਨਹੀਂ ਕਰਨਗੇ ਪਰ ਆਪ ਗਾਂਧੀਵਾਦੀ ਮੁਹਿੰਮ ਨਾਲ ਵੀ ਚੋਣ ਨਹੀਂ ਲੜ ਸਕਦੀ। ਯੂ. ਪੀ. ਏ. ਦਾ ਨਾਂ ਲਏ ਬਿਨਾਂ ਉਨ੍ਹਾਂ ਨੇ ਕਿਹਾ ਕਿ ਯੋਜਨਾਵਾਂ ਦੀ ਆਖਰੀ ਪਲ ‘ਚ ਘੋਸ਼ਣਾ ਵੀ ਵੋਟ ‘ਚ ਤਬਦੀਲ ਨਹੀਂ ਹੁੰਦੀ। ਰਾਜਨੀਤਿਕ ਰੈਲੀਆਂ ਦੇ ਬਾਰੇ ਉਨ੍ਹਾਂ ਕਿਹਾ ਕਿ ਵੱਡੀਂ ਜਨ ਸਭਾਵਾਂ ਦਾ ਹਮੇਸ਼ਾ ਇਹ ਮਤਲਬ ਨਹੀਂ ਹੁੰਦਾ ਕਿ ਓਨੇ ਹੀ ਵੋਟ ਆਉਣਗੇ ਪਰ ਜੇਕਰ ਕਿਸੇ ਜਨ ਸਭਾ ‘ਚ ਮੌਜੂਦਗੀ ਘੱਟ ਹੋਵੇਗੀ ਤਾਂ ਯਕੀਨੀ ਤੌਰ ‘ਤੇ ਇਹ ਵੱਡੇ ਸੰਕਟ ਦੇ ਸੰਕੇਤ ਹਨ। ਗਲਤ ਅਨੁਮਾਨਾਂ ਦੇ ਲਈ ਚੋਣਾਂ ਦੇ ਸਰਵੇ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਹੜਾ ਚੋਣ ਸਰਵੇ ਸੀ ਜੋ ਆਪ ਨੂੰ 6 ਸੀਟਾਂ ਦੇ ਰਿਹਾ ਸੀ? ਤੁਹਾਨੂੰ ਅਜਿਹੇ ਸਰਵੇਖਣ ਕਰਨ ਵਾਲਿਆਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।

Facebook Comment
Project by : XtremeStudioz