Close
Menu

ਕੋਕੀਨ ਸਮਗਲਿੰਗ ਮਾਮਲੇ ‘ਚ ਪੰਜਾਬੀ ਦੀ ਸਜ਼ਾ ਬਰਕਰਾਰ

-- 22 February,2014

ਟੋਰਾਂਟੋ ,22 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਦੀ ਸਰਵ ਉੱਚ ਅਦਾਲਤ ਨੇ ਪੁਰਾਣੇ ਅਮਰੀਕਾ ਤੋਂ ਕੈਨੇਡਾ ਲਿਆਂਦੀ ਜਾ ਰਹੀ ਕੋਕੀਨ ਸਮਗਲਿੰਗ ਕੇਸ ‘ਚ ਅਜੀਤਪਾਲ ਸੇਖੋਂ ਉਰਫ਼ ਕੌਂਗੂ ਸੇਖੋਂ ਦੀ 10 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਉਕਤ ਦੋਸ਼ੀ ਨੂੰ 2011 ਵਿੱਚ ਪੁਲਸ ਵੱਲੋਂ 50 ਕਿਲੋਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਸਰੀ ਨਿਵਾਸੀ ਅਜੀਤਪਾਲ ਸੇਖੋਂ ਨੇ ਅਦਾਲਤ ‘ਚ ਬਿਆਨ ਦਿਤਾ ਸੀ ਕਿ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਟਰੱਕ ‘ਚ ਕੋਕੀਨ ਹੈ ਅਤੇ ਉਸ ਨੇ ਆਪਣੇ ਜਾਣਕਾਰ ਦੇ ਕਹਿਣ ‘ਤੇ ਹੀ ਉਸ ਟਰੱਕ ਨੂੰ ਚਲਾਇਆ ਸੀ, ਜਿਸ ‘ਚੋਂ ਪੁਲਸ ਵਲੋਂ 50 ਕਿਲੋ ਕੋਕੀਨ ਫੜ੍ਹੀ ਗਈ ਸੀ। ਅਦਾਲਤ ਨੇ ਮੰਨਿਆ ਕਿ ਪੁਲਸ ਅਫਸਰ ਵਲੋਂ ਦਿੱਤੇ ਗਏ ਸਬੂਤ ਕਾਫ਼ੀ ਹਨ, ਕਿਉਂਕਿ ਪੁਲਸ ਅਫਸਰ ਦਾ ਕਹਿਣਾ ਸੀ ਕਿ ਡਰੱਗ ਸਮੱਗਲਰ ਕਦੇ ਵੀ ਉਸ ਵਿਅਕਤੀ ਨੂੰ ਸਮੱਗਲਿੰਗ ਲਈ ਨਹੀਂ ਵਰਤਦੇ, ਜਿਸ ਨੂੰ ਡਰੱਗ ਦੀ ਜਾਣਕਾਰੀ ਨਾ ਹੋਵੇ। ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਵਿਰੁੱਧ ਚੀਫ ਜਸਟਿਸ ਅਤੇ ਇਕ ਹੋਰ ਜੱਜ ਨੇ ਆਪਣੇ ਰਾਏ ਦਿੱਤੀ ਸੀ, ਪਰ ਬਹੁ-ਸੰਮਤੀ ਨਾਲ ਸੁਪਰੀਮ ਕੋਰਟ ਨੇ ਸੇਖੋਂ ਦੀ 10 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।

Facebook Comment
Project by : XtremeStudioz