Close
Menu

ਕੋਚ ਦੇ ਮੁੱਦੇ ‘ਤੇ ਬਗਾਵਤ ਕਰਕੇ ਫੈਡਰੇਸ਼ਨ ਦੇ ਨਿਸ਼ਾਨੇ ‘ਤੇ ਆਈ ਦੀਪਿਕਾ ਪੱਲੀਕਲ

-- 16 August,2018

ਨਵੀਂ ਦਿੱਲੀ— ਏਸ਼ੀਆਈ ਖੇਡਾਂ ਤੋਂ ਪਹਿਲਾਂ ਕੋਚ ਨੂੰ ਲੈ ਕੇ ਕੀਤੀ ਗਈ ਸਕੁਐਸ਼ ਖਿਡਾਰੀਆਂ ਦੀ ਬਗਾਵਤ ‘ਤੇ ਭਾਰਤੀ ਸਕੁਐਸ਼ ਰੈਕਟ ਫੈਡਰੇਸ਼ਨ ਐੱਸ.ਆਰ.ਐੱਫ.ਆਈ. ਨਾਰਾਜ਼ ਹੋ ਗਈ ਹੈ। ਫੈਡਰੇਸ਼ਨ ਨੇ ਯੋਗ ਵਿਦੇਸ਼ੀ ਕੋਚ ਦੀ ਕਮੀ ‘ਤੇ ਚਿੰਤਾ ਜ਼ਾਹਰ ਕਰਨ ‘ਤੇ ਦੇਸ਼ ਦੀਆਂ ਚੋਟੀ ਦੀਆਂ ਖਿਡਾਰਨਾਂ ‘ਚ ਸ਼ੁਮਾਰ ਦੀਪਿਕਾ ਪੱਲੀਕਲ ਦੀ ਆਲੋਚਨਾ ਕੀਤੀ ਹੈ। ਦੀਪਿਕਾ ਤੋਂ ਲੈ ਕੇ ਸੌਰਵ ਘੋਸ਼ਾਲ ਜਿਹੇ ਚੋਟੀ ਦੇ ਖਿਡਾਰੀਆਂ ਨੇ ਕਾਮਨਵੈਲਥ ਖੇਡਾਂ ਤੋਂ ਪਹਿਲਾਂ ਇਸ ਸਾਲ ਮਾਰਚ ‘ਚ ਟੀਮ ਦੇ ਵਿਦੇਸ਼ੀ ਕੋਚ ਮਿਸਰ ਦੇ ਅਸ਼ਰਫ ਅਲ ਕਰਾਗੁਈ ਦੇ ਹਟਣ ਦੇ ਬਾਅਦ ਵਿਦੇਸ਼ੀ ਕੋਚ ਦੀ ਨਿਯੁਕਤੀ ਨਾ ਹੋਣ ‘ਤੇ ਨਾਰਾਜ਼ਗੀ ਜਤਾਈ ਸੀ। ਟੀਮ ਏਸ਼ੀਆਈ ਖੇਡਾਂ ਲਈ ਬਿਨਾ ਕਿਸੇ ਵਿਦੇਸ਼ੀ ਕੋਚ ਦੇ ਰਵਾਨਾ ਹੋ ਰਹੀ ਹੈ।

ਐੱਸ.ਐੱਫ.ਆਰ.ਆਈ. ਨੇ ਕਿਹਾ ਹੈ, ”ਇਹ ਮੰਦਭਾਗਾ ਹੈ ਕਿ ਜਦੋਂ ਸਾਰਾ ਧਿਆਨ ਕੁਝ ਦਿਨਾਂ ‘ਚ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ‘ਤੇ ਹੋਣਾ ਚਾਹੀਦਾ ਹੈ, ਤਾਂ ਅਜਿਹੇ ‘ਚ ਖੇਡਾਂ ਦੀਆਂ ਤਿਆਰੀਆਂ ਨਾਲ ਜੁੜੇ ਲੋਕਾਂ ਦੇ ਧਿਆਨ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।” ਦੀਪਿਕਾ ਨੇ ਦਾਅਵਾ ਕੀਤਾ ਸੀ ਕਿ ਕਰਾਗੁਈ ਦਾ ਜਾਣਾ ਖਿਡਾਰੀਆਂ ਲਈ ਵੱਡਾ ਨੁਕਸਾਨ ਹੈ ਅਤੇ ਉਹ ਨੈਸ਼ਨਲ ਕੋਚ ਸਾਈਰਸ ਪੋਂਚਾ ਅਤੇ ਭੁਵਨੇਸ਼ਵਰੀ ਕੁਮਾਰੀ ਨੂੰ ਕੋਚ ਨਹੀਂ ਮੰਨਦੀ ਹੈ। ਕਰਾਗੁਈ ਦੇ ਟੀਮ ਤੋਂ ਹਟਣ ਦਾ ਇਸ਼ਾਰਾ ਕਰਦੇ ਹੋਏ ਫੈਡਰੇਸ਼ਨ ਦੇ ਬੁਲਾਰੇ ਨੇ ਕਿਹਾ ਕਿ ਉਹ (ਕਰਾਗੁਈ) ਨਿੱਜੀ ਕਾਰਨਾਂ ਕਰਕੇ ਹਟੇ ਸਨ ਜਿਸ ‘ਚ ਇਕ ਮੁੱਖ ਵਜ੍ਹਾ ਦੋ ਪ੍ਰਮੁੱਖ ਮਹਿਲਾ ਭਾਰਤੀ ਖਿਡਾਰਨਾਂ ਵਿਚਾਲੇ ਅਣਬਣ ਸੀ।ਐੱਸ.ਐੱਫ.ਆਰ.ਆਈ. ਨੇ ਕਿਹਾ ਕਿ ਪੋਂਚਾ ਅਤੇ 16 ਵਾਰ ਦੀ ਨੈਸ਼ਨਲ ਚੈਂਪੀਅਨ ਭੁਵਨੇਸ਼ਵਰੀ 2002 ਤੋਂ ਹੀ ਮਹੱਤਵਪੂਰਨ ਇੰਟਰਨੈਸ਼ਨਲ ਮੁਕਾਬਲਿਆਂ ‘ਚ ਟੀਮ ਦੇ ਨਾਲ ਯਾਤਰਾ ਕਰ ਰਹੇ ਹਨ ਅਤੇ ਖਿਡਾਰੀਆਂ ਦਾ ਮਾਰਗਦਰਸ਼ਨ ਕਰ ਰਹੇ ਹਨ। ਫੈਡਰੇਸ਼ਨ ਨੇ ਕਿਹਾ, ”ਅਜਿਹੇ ਸਮੇਂ ‘ਚ ਜਦੋਂ ਸਾਰਿਆਂ ਨੂੰ ਇਕੱਠੇ ਹੋ ਕੇ ਦੇਸ਼ ਲਈ ਜ਼ਿਆਦਾ ਤਮਗੇ ਜਿੱਤਣ ਲਈ ਮਿਹਨਤ ਕਰਨ ਦੀ ਜ਼ਰੂਰਤ ਹੈ ਉਦੋਂ ਦੀਪਿਕਾ ਦੇ ਇਸ ਰਵੱਈਏ ‘ਤੇ ਫੈਡਰੇਸ਼ਨ ਨੂੰ ਦੁਖ ਹੈ।

Facebook Comment
Project by : XtremeStudioz