Close
Menu

ਕੋਪਾ ਅਮਰੀਕਾ ਟੂਰਨਾਮੈਂਟ : ਇਕਵਾਡੋਰ ਤੋਂ ਹਾਰ ਕੇ ਮੈਕਸੀਕੋ ਬਾਹਰ

-- 21 June,2015

ਚਿੱਲੀ, ਇਕਵਾਡੋਰ ਦੀ ਫੁੱਟਬਾਲ ਟੀਮ ਨੇ ਕੋਪਾ ਅਮਰੀਕਾ ਟੂਰਨਾਮੈਂਟ ਦੇ ਗਰੁੱਪ-ਏ ਦੇ ਇਕ ਮੈਚ ‘ਚ ਮੈਕਸੀਕੋ 2-1 ਨਾਲ ਹਰਾ ਕੇ ਨਾਕਆਊਟ ਗੇੜ ‘ਚ ਪਹੁੰਚਣ ਦੀ ਆਪਣੀ ਉਮੀਦ ਨੂੰ ਕਾਇਮ ਰੱਖਿਆ। ਟੂਰਨਾਮੈਂਟ ‘ਚ ਸ਼ੁੱਕਰਵਾਰ ਨੂੰ ਇਕਵਾਡੋਰ ਵਲੋਂ ਇਸ ਮੈਚ ‘ਚ ਮਿਲਰ ਬੋਲਾਨੋਸ ਤੇ ਇਨਰ ਵੈਲੇਂਸੀਆ ਨੇ 1-1 ਗੋਲ ਦਾਗਿਆ। ਇਕਵਾਡੋਰ ਦੀ ਟੂਰਨਾਮੈਂਟ ‘ਚ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੂੰ ਮੇਜ਼ਬਾਨ ਚਿੱਲੀ ਤੇ ਬੋਲੀਵੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਪਾ ਅਮਰੀਕਾ ‘ਚ ਵੀ ਪਿਛਲੇ 11 ਸਾਲਾਂ ‘ਚ ਇਕਵਾਡੋਰ ਦੀ ਇਹ ਪਹਿਲੀ ਜਿੱਤ ਹੈ। ਦੂਸਰੇ ਪਾਸੇ ਮੈਕਸੀਕੋ 2 ਡਰਾਅ ਤੇ 1 ਹਾਰ ਨਾਲ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ। ਮੈਚ ‘ਚ ਮੈਕਸੀਕੋ ਵਲੋਂ ਇਕਲੌਤਾ ਗੋਲ ਰਾਲ ਜ਼ਿਮੈਂਸ ਨੇ ਦੂਸਰੇ ਹਾਫ ‘ਚ 64ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਦਾਗਿਆ। ਇਸ ਤੋਂ ਪਹਿਲਾਂ ਇਕਵਾਡੋਰ ਨੂੰ ਪਹਿਲੀ ਬੜ੍ਹਤ 26ਵੇਂ ਮਿੰਟ ‘ਚ ਬੋਲਾਨੋਸ ਨੇ ਦਿਵਾਈ। ਦੂਸਰਾ ਗੋਲ ਵੇਲੇਂਸੀਆ ਨੇ 57ਵੇਂ ਮਿੰਟ ‘ਚ ਕੀਤਾ।

Facebook Comment
Project by : XtremeStudioz