Close
Menu

ਕੋਪਾ ਫੁਟਬਾਲ: ਪੈਰਾਗੁਏ ਨੇ ਅਰਜਨਟੀਨਾ ਨੂੰ ਬਰਾਬਰੀ ’ਤੇ ਰੋਕਿਆ

-- 15 June,2015

ਸਾਂਤਿਆਗੋ, 15 ਜੂਨ
ਪੈਰਾਗੁਏ ਟੀਮ ਦੇ ਖਿਡਾਰੀ ਨੈਲਸਨ ਅਤੇ ਲੁਕਾਸ ਨੇ ਮੈਚ ਦੇ ਦੂਜੇ ਹਾਫ ਵਿੱਚ ਗੋਲ ਦਾਗ ਕੇ ਅਰਜਨਟੀਨਾ ਦੀਅਾਂ 22 ਸਾਲਾਂ ਬਾਅਦ ਪਹਿਲਾ ਵੱਡਾ ਖ਼ਿਤਾਬ ਜਿੱਤਣ ਦੀਅਾਂ ਉਮੀਦਾਂ ਨੂੰ ਝਟਕਾ ਦਿੱਤਾ। ਅਰਜਨਟੀਨਾ ਖ਼ਿਲਾਫ਼ ਪੈਰਾਗੁਏ ਨੇ ਕੋਪਾ ਅਮਰੀਕਾ ਫੁਟਬਾਲ ਵਿੱਚ ਦੋ ਗੋਲਾਂ ਨਾਲ ਪਛਡ਼ਨ ਬਾਅਦ ਵਾਪਸੀ ਕਰਦਿਅਾਂ ਮੈਚ 2-2 ਨਾਲ ਡਰਾਅ ਕਰਾ ਦਿੱਤਾ। ਇੰਗਲਿਸ਼ ਪ੍ਰੀਮੀਅਰ ਲੀਗ ਦੇ ਸਟਾਰ ਫੁਟਬਾਲਰ ਸਰਜਿਓ ਅਗੁਏਰੋ ਅਤੇ ਕਪਤਾਨ ਲਾਇਨਲ ਮੇਸੀ ਨੇ ਪਹਿਲੇ ਹਾਫ ਵਿੱਚ ਗੋਲ ਦਾਗ ਕੇ ਅਰਜਨਟੀਨਾ ਨੂੰ 2-0 ਦੀ ਮਜ਼ਬੂਤ ਲੀਡ ਦਿਵਾਈ। ਦੂਜੇ ਹਾਫ ਵਿੱਚ ਨੈਲਸਨ ਵਾਲਡੇਜ਼ ਨੇ ਲੰਬੀ ਦੂਰੀ ਤੋਂ ਗੋਲ ਦਾਗ ਕੇ ਪੈਰਾਗੁਏ ਨੂੰ ਵਾਪਸੀ ਕਰਾਈ ਜਦੋਂ ਕਿ ਅਰਜਨਟੀਨਾ ਵਿੱਚ ਜਨਮੇ ਫਾਰਵਰਡ ਲੁਕਾਸ ਬੈਰਿਓਸ ਨੇ 90ਵੇਂ ਮਿੰਟ ਵਿੱਚ ਗੋਲ ਕਰਕੇ ਪੈਰਾਗੁਏ ਨੂੰ ਮੈਚ ਵਿੱਚ ਬਰਾਬਰੀ ’ਤੇ ਲਿਆਂਦਾ ਅਤੇ ਮੈਚ ਡਰਾਅ ਹੋ ਗਿਆ। ਅਰਜਨਟੀਨਾ ਦੀ ਟੀਮ ਹੁਣ ਅਗਲੇ ਮੈਚ ਵਿੱਚ ਮੰਗਵਾਰ ਨੂੰ ਪਿਛਲੇ ਸਾਲ ਦੀ ਚੈਂਪੀਅਨ ਉਰੂਗੁਏ ਨਾਲ ਮੱਥਾ ਲਾਵੇਗੀ

Facebook Comment
Project by : XtremeStudioz