Close
Menu

ਕੋਪਾ ਫੁਟਬਾਲ: ਬ੍ਰਾਜ਼ੀਲ ਆਖਰੀ ਅੱਠਾਂ ਵਿੱਚ

-- 23 June,2015

ਸਾਂਤਿਆਗੋ, 23 ਜੂਨ-ਚਾਰ ਮੈਚਾਂ ਦੀ ਪਾਬੰਦੀ ਕਾਰਨ ਟੀਮ ਵਿੱਚੋਂ ਬਾਹਰ ਚੱਲ ਰਹੇ ਕਪਤਾਨ ਨੇਮਾਰ ਦੀ ਗ਼ੈਰਮੌਜੂਦਗੀ ਵਿੱਚ ਬ੍ਰਾਜ਼ੀਲ ਨੇ ਅੱਜ ਇਥੇ ਵੈਨੇਜ਼ੁਏਲਾ ਨੂੰ 2-1 ਗੋਲਾਂ ਨਾਲ ਹਰਾ ਕੇ ਕੋਪਾ ਅਮਰੀਕਾ ਫੁਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ ਹੈ। ਬ੍ਰਾਜ਼ੀਲ ਵੱਲੋਂ ਪੈਰਿਸ ਸੇਂਟ ਜਰਮੇਨ ਦੇ ਸਟ੍ਰਾਈਕਰ ਥਿਆਗੋ ਸਿਲਵਾ ਅਤੇ ਸਟ੍ਰਾਈਕਰ ਰੌਬਰਟੋ ਫਰਮਿਨ੍ਹੋ ਨੇ ਗੋਲ ਦਾਗੇ ਜਿਸ ਕਾਰਨ ਟੀਮ ਗਰੁੱਪ ‘ਸੀ’ ਵਿੱਚ ਸਿਖ਼ਰਲੇ ਸਥਾਨ ’ਤੇ ਰਹਿ ਕੇ ਆਖ਼ਰੀ ਅੱਠਾਂ ਵਿੱਚ ਜਗ੍ਹਾ ਬਣਾਉਣ ਵਿੱਚ ਸਫ਼ਲ ਰਹੀ। ਵੈਨੇਜ਼ੁਏਲਾ ਵੱਲੋਂ ਇਕਲੌਤਾ ਗੋਲ ਮੈਚ ਦੇ 84ਵੇਂ ਮਿੰਟ ਵਿੱਚ ਨਿਕੋਲਸ ਫੇਦੋਰ ਨੇ ਕੀਤਾ।
ਬ੍ਰਾਜ਼ੀਲ ਦੀ ਟੀਮ ਹੁਣ ਕੁਆਰਟਰ ਫਾਈਨਲ ਵਿੱਚ ਸ਼ਨਿਚਰਵਾਰ ਨੂੰ ਗਰੁੱਪ ‘ਬੀ’ ਵਿੱਚ ਦੂਜੇ ਸਥਾਨ ’ਤੇ ਰਹੀ ਪੈਰਾਗੁਏ ਟੀਮ ਨਾਲ ਭਿਡ਼ੇਗੀ। ਚਾਰ ਸਾਲ ਪਹਿਲਾਂ ਨਾਕਆਊਟ ਵਿੱਚ ਪੈਰਾਗੁਏ ਨੇ ਹੀ ਬ੍ਰਾਜ਼ੀਲ ਨੂੰ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ ਸੀ। ਕੋਚ ਡੂੰਗਾ ਨੇ ਇਸ ਮੈਚ ਵਿੱਚ ਨੇਮਾਰ ਦੀ ਜਗ੍ਹਾ ਰੋਬਿਨਹੋ ਨੂੰ ਮੌਕਾ ਦਿੱਤਾ ਜਦੋਂ ਕਿ ਕਪਤਾਨ ਦੀ ਭੂਮਿਕਾ ਮਿਰਾਂਡਾ ਨੇ ਨਿਭਾਈ। ਨੇਮਾਰ ਨੇ ਦਰਸ਼ਕਾਂ ਦਰਮਿਆਨ ਬੈਠ ਕੇ ਮੈਚ ਦੇਖਿਆ।

Facebook Comment
Project by : XtremeStudioz