Close
Menu

ਕੋਮਾ ‘ਚ ਗਏ ਮਾਈਕਲ ਸ਼ੂਮਾਕਰ, ਹਾਲਤ ਗੰਭੀਰ

-- 30 December,2013

ਲਿਓਨ— ਫਾਰਮੂਲਾ ਵਨ ਦੇ 7 ਵਾਰੀ ਜੇਤੂ ਰਹੇ ਮਾਈਕਲ ਸ਼ੂਮਾਕਰ ਕੋਮਾ ‘ਚ ਹਨ। ਐਤਵਾਰ ਨੂੰ ਫ੍ਰੈਂਚ ਏਲਪਸ ‘ਚ ਹੋਏ ਸਕੀ ਹਾਦਸੇ ‘ਚ ਸਿਰ ‘ਤੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਰਾਂਸ ‘ਚ ਉਨ੍ਹਾਂ ਦਾ ਇਲਾਜ ਕਰ ਰਹੇ ਦੱਖਣੀ ਪੂਰਬੀ ਗ੍ਰੇਨੋਬਲ ਸਥਿਤ ਹਸਪਤਾਲ ਤੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ 44 ਸਾਲਾਂ ਸ਼ੂਮਾਕਰ ਨੂੰ ਜਦੋਂ ਹਸਪਤਾਲ ‘ਚ ਲਿਆਉਂਦਾ ਗਿਆ ਸੀ ਤਾਂ ਉਨ੍ਹਾਂ ਦੇ ਦਿਮਾਗ ਨੂੰ ਡੂੰਗੀ ਸੱਟ ਲੱਗੀ ਸੀ ਅਤੇ ਉਹ ਕੋਮਾ ‘ਚ ਸਨ। ਇਸ ਲਈ ਉਨ੍ਹਾਂ ਨੂੰ ਜਲਦੀ ਨਿਊਰੋਸਰਜਰੀ ਦੀ ਲੋੜ ਸੀ। ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

Facebook Comment
Project by : XtremeStudioz