Close
Menu

ਕੋਰੀਆਈ ਪ੍ਰਾਇਦੀਪ ‘ਤੇ ਫੌਜੀ ਅਭਿਆਸਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਖਤਮ ਕਰੇਗਾ ਅਮਰੀਕਾ

-- 29 August,2018

ਵਾਸ਼ਿੰਗਟਨ — ਪੇਂਟਾਗਨ ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕਾ ਕੋਰੀਆਈ ਪ੍ਰਾਇਦੀਪ ‘ਤੇ ਫੌਜੀ ਅਭਿਆਸ ਦੇ ਮੁਅੱਤਲ ਕਰਨ ਦੇ ਫੈਸਲੇ ਨੂੰ ਖਤਮ ਕਰੇਗਾ। ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਪ੍ਰਮੁੱਖ ਕਿਮ ਜੋਂਗ ਉਨ ਨਾਲ ਸ਼ਿਖਰ ਸੰਮੇਲਨ ਤੋਂ ਬਾਅਦ ‘ਪੱਕੇ ਭਰੋਸੇ’ ਦੇ ਤੌਰ ‘ਤੇ ਫੌਜੀ ਅਭਿਆਸ ਨਾ ਕਰਨ ਦਾ ਫੈਸਲਾ ਕੀਤਾ ਸੀ।

ਰੱਖਿਆ ਮੰਤਰੀ ਜਿਮ ਮੈਟਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਸੀਂ ਪੱਕਾ ਭਰੋਸਾ ਕਾਇਮ ਕਰਨ ਦੇ ਤੌਰ ‘ਤੇ ਵੱਡੇ ਫੌਜੀ ਅਭਿਆਸ ਮੁਅੱਤਲ ਕਰਨ ਦਾ ਕਦਮ ਚੁਕਿਆ ਸੀ ਪਰ ਸਾਡੀ ਹੋਰ ਹੁਣ ਫੌਜੀ ਅਭਿਆਸ ਮੁਅੱਤਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਮੈਟਿਸ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਖੇਤਰ ‘ਚ ਸਹਿਯੋਗੀ ਫੌਜੀਆਂ ਨਾਲ ਅਭਿਆਸ ਜਲਦ ਹੀ ਕਿਸੇ ਵੀ ਸਮੇਂ ਬਹਾਲ ਕਰੇਗਾ। ਪਹਿਲਾਂ ਇਨ੍ਹਾਂ ਅਭਿਆਸਾਂ ਤੋਂ ਉੱਤਰੀ ਕੋਰੀਆ ਨਰਾਜ਼ ਹੋ ਗਿਆ ਸੀ। ਮੈਟਿਸ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਕਿਵੇਂ ਗੱਲਬਾਤ ਅੱਗੇ ਵਧਦੀ ਹੈ ਅਤੇ ਫਿਰ ਅਸੀਂ ਇਸ ‘ਤੇ ਫੈਸਲਾ ਕਰਾਂਗੇ।

Facebook Comment
Project by : XtremeStudioz