Close
Menu

ਕੋਰੀਆਈ ਯੁੱਧ ਦੇ ਸਿੱਖ ਵੀਰਾਂ ਦਾ ਕੈਨੇਡਾ ‘ਚ ਸਨਮਾਨ

-- 15 November,2013

ਟੋਰਾਂਟੋ- ਕੈਨੇਡਾ ਨੇ 1950 ਦੇ ਦਹਾਕੇ ‘ਚ ਸੰਯੁਕਤ ਰਾਸ਼ਟਰ ਮੁਹਿੰਮ ਤਹਿਤ ਕੋਰੀਆਈ ਯੁੱਧ ‘ਚ ਲੜਨ ਵਾਲੇ ਸਿੱਖ ਸੈਨਿਕਾਂ ਦਾ ਇੱਥੇ ਸੈਨਿਕ ਹਫਤਾ ਸਮਾਰੋਹ ‘ਚ ਸਨਮਾਨ ਕੀਤਾ। ਸਿੱਖ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਪਾਰਮ ਗਿੱਲ ਨੇ ਐਤਵਾਰ ਨੂੰ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਵੱਲੋਂ ਕਰਵਾਏ ਇਕ ਪ੍ਰੋਗਰਾਮ ‘ਚ ਉਨ੍ਹਾਂ ਸਿੱਖ ਸੈਨਿਕਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਸੰਘਰਸ਼ ‘ਚ ਹਿੱਸਾ ਲਿਆ। ਸੈਨਿਕਾਂ ਦੇ ਮਾਮਲੇ ਦੇ ਮੰਤਰੀ ਜੂਲੀਅਨ ਫੈਨਟਿਨੋ ਨੇ ਕੋਰੀਆਈ ਦੀਪ ‘ਚ ਹੋਏ ਸੰਘਰਸ਼ ‘ਚ ਹਿੱਸਾ ਲੈਣ ਵਾਲੇ ਸਿੱਖਾਂ ਦੇ ਯਤਨਾਂ ਅਤੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਯੋਗਦਾਨ ਦਾ ਸਨਮਾਨ ਕਰਨ ਦੇ ਨਾਲ ਹੀ ਉਸ ਨੂੰ ਮਹੱਤਵ ਦਿੰਦੀ ਹੈ। ਅਸੀਂ ਭਾਰਤੀ ਮੂਲ ਦੇ ਕੈਨੇਡੀਅਨ ਸਣੇ ਉਨ੍ਹਾਂ ਸਾਰੇ ਸੈਨਿਕਾਂ ਦੀਆਂ ਪ੍ਰਾਪਤੀਆਂ ਅਤੇ ਬਲੀਦਾਨ ਦਾ ਆਦਰ ਕਰਦੇ ਹਾਂ ਜਿਨ੍ਹਾਂ ਨੇ ਯੁੱਧ, ਸੰਘਰਸ਼ ਅਤੇ ਸ਼ਾਂਤੀ ਦੇ ਸਮੇਂ ਬਹਾਦਰੀ ਨਾਲ ਕੰਮ ਕੀਤਾ।

Facebook Comment
Project by : XtremeStudioz