Close
Menu

ਕੋਰੀਆ ਓਪਨ ਦੇ ਮੁੱਖ ਡਰਾਅ ‘ਚ ਪਹੁੰਚਣ ‘ਚ ਅਸਫਲ ਰਹੇ ਅਜੇ ਜੈਰਾਮ

-- 25 September,2018

ਸੋਲ— ਭਾਰਤੀ ਸ਼ਟਲਰ ਅਜੇ ਜੈਰਾਮ ਮੰਗਲਵਾਰ ਨੂੰ ਇੱਥੇ 600,000 ਡਾਲਰ ਇਨਾਮੀ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ‘ਚ ਜਗ੍ਹਾ ਬਣਾਉਣ ‘ਚ ਅਸਫਲ ਰਹੇ। ਜੈਰਾਮ ਪੁਰਸ਼ ਸਿੰਗਲ ਦੇ ਕੁਆਲੀਫਾਇਰਸ ‘ਚ ਚੀਨ ਦੇ ਝਾਓ ਜੁਨਪੇਂਗ ਤੋਂ 24-26, 18-21 ਨਾਲ ਹਾਰ ਗਏ।

ਭਾਰਤ ਦੇ ਹੋਰਨਾਂ ਖਿਡਾਰੀਆਂ ਨੇ ਵੀ ਕੁਆਲੀਫਾਇਰਸ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਮਹਿਲਾ ਸਿੰਗਲ ‘ਚ ਯੁਵਾ ਵੇਦੇਹੀ ਚੌਧਰੀ ਨੂੰ ਕੋਰੀਆ ਦੀ ਕਿਮ ਗਾ ਯੁਨ ਨੇ ਆਸਾਨੀ ਨਾਲ 21-8, 21-8 ਨਾਲ ਜਦਕਿ ਮੁਗਧਾ ਅਗਰੇ ਨੂੰ ਵਿਸ਼ਵ ਦੀ ਸਾਬਕਾ ਨੰਬਰ ਵਨ ਖਿਡਾਰਨ ਚੀਨ ਦੀ ਲੀ ਝੂਰੇਈ ਨੇ 21-8, 21-8 ਨਾਲ ਹਰਾਇਆ। ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੁੱਖ ਡਰਾਅ ‘ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।

Facebook Comment
Project by : XtremeStudioz