Close
Menu

ਕੋਰੀਆ, ਚੀਨ ਅਤੇ ਜਪਾਨ ਨੇ ਆਪਸੀ ਤਣਾਅ ਖਤਮ ਕਰਨ ਦੀ ਕੀਤੀ ਗੱਲ

-- 21 March,2015

ਸਿਯੋਲ- ਦੱਖਣੀ ਕੋਰੀਆ, ਚੀਨ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਆਪਸੀ ਤਣਾਅ ਕਰ ਸੰਬੰਧਾਂ ‘ਚ ਸੁਧਾਰ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਹਰ ਤਿੰਨ ਸਾਲ ਬਾਅਦ ਆਪਣੇ ਨੇਤਾਵਾਂ ਦੀ ਨਿਯਮਿਤ ਸ਼ਿਖਰ ਮੀਟਿੰਗ ਸੁਨਿਸ਼ਚਿਤ ਕਰਨ ਦਾ ਰਸਤਾ ਕੱਢਣ ਦੇ ਬਾਰੇ ‘ਚ ਵੀ ਗੱਲ ਕੀਤੀ। ਤਿੰਨਾਂ ਦੇਸ਼ਾਂ ਦੇ ਵਿਚਾਲੇ ਇਤਿਹਾਸਿਕ ਕਾਰਨਾਂ ਅਤੇ ਖੇਤਰ ਸੰਬੰਧੀ ਵਿਵਾਦਾਂ ਦੇ ਚੱਲਦੇ ਹੁਣ ਤੱਕ ਆਪਣੀ ਤਣਾਅ ਬਣਿਆ ਹੋਇਆ ਹੈ। ਇਸ ਦੇ ਚੱਲਦੇ ਸੰਬੰਧਾਂ ‘ਚ ਸੁਧਾਰ ਨਹੀਂ ਹੋ ਪਾ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਰਾਜਨਾਇਕਾਂ ਨੇ ਚੀਨ ਦੀ ਅਗਵਾਈ ਵਾਲੇ ਵਿਕਾਸ ਬੈਂਕ ‘ਚ ਦੱਖਣੀ ਕੋਰੀਆ ਅਤੇ ਜਾਪਾਨ ਦੇ ਸ਼ਾਮਲ ਹੋਣ ‘ਤੇ ਚਰਚਾ ਕੀਤੀ।
ਨਾਲ ਹੀ ਉੱਤਰ ਕੋਰੀਆ ਦੇ ਮਿਸਾਇਲ ਖਤਰੇ ਦਾ ਮਾਹਮਣਾ ਕਰਨ ਲਈ ਅਮਰੀਕਾ ਹਵਾਈ ਰੱਖਿਆ ਪ੍ਰਣਾਲੀ ਦੀ ਤਾਇਨਾਤੀ ‘ਤੇ ਗੱਲ ਕੀਤੀ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਤਿੰਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਅਤੇ ਉਸ ‘ਚ ਆਪਸੀ ਸਹਿਯੋਗ ‘ਤੇ ਵਿਚਾਰ ਦਾ ਅਸਰ ਏਸ਼ੀਆ ਦੇ ਦੂਜੇ ਦੇਸ਼ਾਂ ‘ਤੇ ਵੀ ਪੈ ਸਕਦਾ ਹੈ।

Facebook Comment
Project by : XtremeStudioz