Close
Menu

ਕੋਰੀ ਐਂਡਰਸਨ ਨੇ 36 ਗੇਂਦਾਂ ਵਿਚ ਸੈਂਕੜਾ ਲਗਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

-- 01 January,2014

CoreyAnderson-Gettyਕ੍ਰੀਸਟਾਊਨ ,1 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਨਿਊਜ਼ੀਲੈਂਡ ਦੇ ਹਰਫਨਮੌਲਾ ਖਿਡਾਰੀ ਕੋਰੀ ਐਂਡਰਸਨ ਨੇ ਵੈਸਟ ਇੰਡੀਜ਼ ਦੇ ਖਿਲਾਫ 36 ਗੇਂਦਾਂ ਵਿਚ ਸੈਂਕੜਾ ਲਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। 21-21 ਓਵਰਾਂ ਦੇ ਮੈਚ ‘ਚ ਨਿਊਜ਼ੀਲੈਂਡ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟ ‘ਤੇ 283 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਐਂਡਰਸਨ 14 ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 131 ਦੌੜਾਂ ਬਣਾ ਕੇ ਅਜੇਤੂ ਰਹੇ। ਐਂਡਰਸਨ ਨੇ ਆਪਣੀ ਪਾਰੀ ਦੀ 36ਵੀਂ ਗੇਂਦ ‘ਤੇ 12ਵਾਂ ਛੱਕਾ ਲਗਾ ਕੇ ਪਾਕਿਸਤਾਨੀ ਬੱਲੇਬਾਜ਼ ਸ਼ਾਹਿਦ ਅਫਰੀਦੀ ਦਾ 18 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਅਫਰੀਦੀ ਨੇ 1996 ‘ਚ ਸ਼੍ਰੀਲੰਕਾ ਦੇ ਖਿਲਾਫ 37 ਗੇਂਦਾਂ ‘ਚ ਸੈਂਕੜਾ ਜਮਾਇਆ ਸੀ। ਇਹ ਸਿਰਫ ਇਕ ਰੋਜ਼ਾ ਕ੍ਰਿਕਟ ਵਿਚ ਹੀ ਨਹੀਂ ਸਗੋਂ ਕਿਸੇ ਵੀ ਤਰ੍ਹਾਂ ਦੇ ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਹੈ। ਐਂਡਰਸਨ ਭਾਰਤ ਦੇ ਰੋਹਿਤ ਸ਼ਰਮਾ ਦੇ ਇਕ ਪਾਰੀ ‘ਚ 16 ਛੱਕਿਆਂ ਦੇ ਰਿਕਾਰਡ ਤੋਂ ਵੀ ਸਿਰਫ 2 ਛੱਕਿਆਂ ਤੋਂ ਖੂੰਝ ਗਏ। ਰੋਹਿਤ ਸ਼ਰਮਾ ਨੇ ਪਿਛਲੇ ਸਾਲ ਬੈਂਗਲੂਰ ‘ਚ ਆਸਟ੍ਰੇਲੀਆ ਦੇ ਖਿਲਾਫ 209 ਦੌੜਾਂ ਦੀ ਪਾਰੀ ‘ਚ ਇਹ ਰਿਕਾਰਡ ਬਣਾਇਆ ਸੀ। ਉਸ ਮੈਚ ਵਿਚ ਭਾਰਤ ਵੱਲੋਂ ਕੁੱਲ 19 ਛੱਕੇ ਲਗਾਏ ਗਏ ਸਨ। ਨਿਊਜ਼ੀਲੈਂਡ ਨੇ ਇਹ ਰਿਕਾਰਡ ਵੀ ਤੋੜ ਦਿੱਤਾ। ਨਿਊਜ਼ੀਲੈਂਡ ਦੀ ਪਾਰੀ ‘ਚ ਕੁੱਲ 22 ਛੱਕੇ ਲੱਗੇ।

Facebook Comment
Project by : XtremeStudioz