Close
Menu

ਕੋਲਕਾਤਾ ਇਸ ਸਮੇਂ ਸੱਤਵੇਂ ਆਸਮਾਨ ‘ਤੇ ਹੈ

-- 14 May,2015

ਸਾਬਕਾ ਚੈਂਪੀਅਨ ਕੋਲਕਾਤਾ ਦੀ ਟੀਮ ਇਸ ਸਮੇਂ ਸੱਤਵੇਂ ਆਸਮਾਨ ‘ਤੇ ਹੈ। ਅਜਿਹੇ ਲੱਗ ਰਿਹਾ ਹੈ ਕਿ ਉਸ ਨੂੰ ਆਪਣਾ ਜੇਤੂ ਸੰਤੁਲਨ ਮਿਲ ਗਿਆ ਹੈ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਟੀ-20 ਫਾਰਮੈਟ ਦਾ ਪਾਸਾ ਪਲਟਣ ਲਈ ਦੋ ਗੇਂਦਾਂ ਹੀ ਕਾਫੀ ਹੁੰਦੀਆਂ ਹਨ। ਉਸ ਦੀ ਬੱਲੇਬਾਜ਼ੀ ਚੰਗੀ ਸ਼ੁਰੂਆਤ ‘ਤੇ ਨਿਰਭਰ ਕਰ ਰਹੀ ਹੈ ਜਦਕਿ ਗੇਂਦਬਾਜ਼ੀ ਵਿਭਾਗ ਵਿਚ ਵੀ ਉਸ ਨੇ ਨਿਯਮਾਂ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਚਾਰ ਸਪਿਨਰਾਂ ਨਾਲ ਮੈਦਾਨ ‘ਤੇ ਉਤਰ ਰਹੇ ਹਨ।   ਪਿਊਸ਼ ਚਾਵਲਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਤੇ ਵਿਕਟ ਹਾਸਲ ਕਰ ਰਿਹਾ ਹੈ। ਬ੍ਰੈਡ ਹੌਗ ਸਪਿਨ ਦਾ ਜਾਲ ਬੁਣਦਾ ਹੈ ਤੇ ਉਸ ਵਿਚ ਭਾਰਤੀ ਬੱਲੇਬਾਜ਼ ਵੀ ਫਸ ਕੇ ਰਹਿ ਜਾਂਦੇ ਹਨ।

Facebook Comment
Project by : XtremeStudioz